Skip to main content

ਓਟਵਾ:ਕੈਨੇਡਾ ਦੇ ਡੈਂਟਲ ਅਤੇ ਫਾਰਮਾਕੇਅਰ ਪ੍ਰੋਗਰਾਮਾਂ ਦਾ ਭਵਿੱਖ ਹਨ੍ਹੇਰੇ ‘ਚ ਨਜ਼ਰ ਆ ਰਿਹਾ ਹੈ,ਕਿਉਂਕਿ ਫੈਡਰਲ ਚੋਣਾਂ ਦੇ ਨਤੀਜੇ ਇਹਨਾਂ ਨੂੰ ਪ੍ਰਭਾਵਿਤ ਕਰ ਸਕਦੇ ਹਨ। ਨੈਸ਼ਨਲ ਡੈਂਟਲ ਇੰਸ਼ੋਰੇਂਸ ਪ੍ਰੋਗਰਾਮ ਦੇ ਅਧੀਨ ਆਉਣ ਵਾਲੇ ਦੋ ਤਿਹਾਈ ਕੈਨੇਡੀਅਨ ਅਜੇ ਵੀ ਯੋਗ ਨਹੀਂ ਹਨ ਅਤੇ ਫ਼ਾਰਮੇਸੀ ਕੇਅਰ ਪ੍ਰੋਗਰਾਮ ਲਈ ਕੈਨੇਡਾ ਦੀ ਸਰਕਾਰ ਨੇ ਕਿਸੇ ਵੀ ਸੂਬੇ ਨਾਲ ਕੋਈ ਸਮਝੌਤੇ ‘ਤੇ ਦਸਤਖ਼ਤ ਨਹੀਂ ਕੀਤੇ ਹਨ। ਫ਼ੈਡਰਲ ਹੈਲਥ ਮਨਿਸਟਰ ਮਾਰਕ ਹੋਲੈਂਡ ਇਹ ਪ੍ਰੋਗਰਾਮ ਪੂਰੇ ਕਰਨ ਲਈ ਅੜੇ ਹੋਏ ਹਨ, ਪਰ ਉਨ੍ਹਾਂ ਕੋਲ ਸੀਮਤ ਸਮਾਂ ਹੈ ਕਿਉਂਕਿ ਵਿਰੋਧੀ ਪਾਰਟੀਆਂ ਲਿਬਰਲ ਸਰਕਾਰ ਨੂੰ ਅਵਿਸ਼ਵਾਸ਼ ਦਾ ਮਤਾ ਪੇਸ਼ ਕਰਨ ਅਤੇ ਚੋਣਾਂ ਲਈ ਲੈ ਜਾ ਰਹੀਆਂ ਹਨ। ਐਨਡੀਪੀ ਨੇ ਕਿਹਾ ਹੈ ਕਿ ਲਿਬਰਲ ਸਰਕਾਰ ਦੇ ਪਾਸ ਕਿਸੇ ਵੀ ਦੇਰੀ ਲਈ ਕੋਈ ਜਵਾਬ ਨਹੀਂ ਹੈ, ਅਤੇ ਇਸ ਗੱਲ ਦੀ ਚਿੰਤਾ ਹੈ ਕਿ ਜੇ ਕਨਜ਼ਰਵੇਟਿਵ ਜਿੱਤਦੇ ਹਨ ਤਾਂ ਇਹ ਪ੍ਰੋਗਰਾਮ ਬੰਦ ਹੋ ਸਕਦੇ ਹਨ। ਮਾਹਰਾਂ ਦਾ ਮੰਨਣਾ ਹੈ ਕਿ ਜੇਕਰ ਡੈਂਟਲ ਕੇਅਰ ਪ੍ਰੋਗਰਾਮ ਚੋਣਾਂ ਤੋਂ ਪਹਿਲਾਂ ਪੂਰੀ ਤਰ੍ਹਾਂ ਨਹੀਂ ਲਾਗੂ ਹੁੰਦਾ ਤਾਂ ਕੈਨੇਡੀਅਅਨਾਂ ਉੱਤੇ ਇਸ ਦਾ ਪ੍ਰਭਾਵ ਪੈ ਸਕਦਾ ਹੈ।

Leave a Reply