ਮੁੰਬਈ: ਬਿਹਾਰ ਦੇ ਨੌਜਵਾਨ ਵੈਭਵ ਸੂਰਿਆਵੰਸ਼ੀ ਨੂੰ ਲੈ ਕੇ ਹਰ ਪਾਸੇ ਚਰਚਾ ਹੋ ਰਹੀ ਹੈ, ਜਿਸਨੇ ਆਈਪੀਐੱਲ ਡੀਲ ਕਮਾਉਣ ਵਾਲਾ 13 ਸਾਲਾ ਸਭ ਤੋਂ ਨੌਜਵਾਨ ਖਿਡਾਰੀ ਹੋਣ ਦਾ ਮਾਣ ਹਾਸਲ ਕੀਤਾ ਹੈ।ਜਿਸਨੂੰ ਰਾਜਸਥਾਨ ਰੋਇਲ ਵੱਲੋਂ ਯੂ.ਐੱਸ. $0.13 ਮਿਲੀਅਨ ‘ਚ ਖਰੀਦਿਆ ਗਿਆ ਹੈ।
ਸੂਰਿਆਵੰਸ਼ੀ ਅੰਡਰ-19 ‘ਚ ਦੋ ਮਹੀਨੇ ਪਹਿਲਾਂ ਚੇਨੱਈ ‘ਚ ਚਾਰ-ਦਿਨਾਂ ਗੇਮ ‘ਚ ਆਸਟ੍ਰੇਲੀਆ ਖ਼ਿਲਾਫ਼ ਖੇਡ ਚੁੱਕਿਆ ਹੈ, ਜਿੱਥੇ ਉਸਨੇ ਸ਼ਾਨਦਾਰ ਸੈਂਕੜਾ ਲਗਾਇਆ।ਪਟਨਾ ਦੇ ਉੱਤਰ-ਪੂਰਬ ਤੋਂ ਕੁੱਝ 100 ਕਿਲੋਮੀਟਰ ਦੂਰ ਸਮੱਸਤੀਪੁਰ ਦਾ ਸੂਰਿਆਵੰਸ਼ੀ ਸੱਤ ਸਾਲ ਤੋਂ ਹੀ ਕ੍ਰਿਕਟ ਖੇਡ ਰਿਹਾ ਹੈ।
ਵੈਭਵ ਸੂਰਿਆਵੰਸ਼ੀ ਨੇ ਇਸ ਸਾਲ ਰਣਜੀ ਟਰਾਫ਼ੀ ਵਿੱਚ ਡੈਬਿਊ ਕੀਤਾ ਸੀ।