Skip to main content

ਕੈਨੇਡਾ ਦੀ ਆਬਾਦੀ 1 ਜੁਲਾਈ ਤੱਕ 41,288,599 ਤੱਕ ਪਹੁੰਚ ਗਈ ਹੈ। ਦੂਜੀ ਤਿਮਾਹੀ ਵਿੱਚ 250,229 ਨਵੇਂ ਲੋਕ ਸ਼ਾਮਲ ਹੋਏ, ਜੋ 0.6% ਦੀ ਵਾਧਾ ਦਰਸਾਉਂਦਾ ਹੈ। ਇਹ ਵਾਧਾ 2023 ਅਤੇ 2022 ਦੇ ਮੁਕਾਬਲੇ ਵਿੱਚ ਹੌਲੀ ਰਿਹਾ। ਲਗਭਗ ਸਾਰਾ ਵਾਧਾ ਅੰਤਰਰਾਸ਼ਟਰੀ ਮਾਈਗਰੇਸ਼ਨ ਦੇ ਕਾਰਨ ਹੋਇਆ, ਜਿਸ ਨਾਲ 240,303 ਲੋਕ ਸ਼ਾਮਲ ਹੋਏ, ਜਦਕਿ ਕੁਦਰਤੀ ਵਾਧੇ (ਜਨਮਾਂ ਅਤੇ ਮੌਤਾਂ ਦੇ ਫਰਕ) ਨਾਲ 9,926 ਦੀ ਆਬਾਦੀ ਵਧੀ ਹੈ। ਅਲਬਰਟਾ ਵਿੱਚ ਸਭ ਤੋਂ ਤੇਜ਼ ਵਿਕਾਸ ਦਰ 1.0% ਸੀ, ਜਦਕਿ ਨਾਰਥਵੇਸਟ ਟੈਰੀਟੋਰੀਜ਼ ਵਿੱਚ ਸਭ ਤੋਂ ਘੱਟ 0.1% ਸੀ।

Leave a Reply