ਐਬਟਸਫੋਰਡ: ਅੱਜ ਸਵੇਰੇ ਐਬਟਸਫੋਰਡ ਵਿਖੇ ਇੱਕ ਘਰ ਨੂੰ ਲੱਗੀ ਅੱਗ ਦੀ ਚਪੇਟ ‘ਚ ਆਉਣ ਨਾਲ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।
ਅੱਗ ਦੀ ਇਹ ਘਟਨਾ ਪਾਰਕਵਿਊ ਸਟ੍ਰੀਟ ਨੇੜੇ ਪਾਈਨਵਿਊ ਐਵੀਨਿਊ ‘ਤੇ ਵਾਪਰੀ।
ਬੀ.ਸੀ. ਕੋਰੋਨਰ ਸਰਵਿਸ ਵੱਲੋਂ ਇਸ ਘਟਨਾ ਨੂੰ ਲੈ ਕੇ ਜਾਂਚ ਕੀਤੀ ਜਾ ਰਹੀ ਹੈ।
ਕਈ ਐਂਬੂਲੈਂਸ ਅਤੇ ਅੱਗ ਬੁਝਾਊ ਦਸਤੇ ਦੇ ਮੈਂਬਰਾਂ ਵੱਲੋਂ ਮੌਕੇ ‘ਤੇ ਪਹੁੰਚਕੇ ਅੱਗ ‘ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ।
ਇਸ ਘਟਨਾ ਦੌਰਾਨ ਕਿਸੇ ਹੋਰ ਦੇ ਜ਼ਖ਼ਮੀ ਹੋਣ ਦੀ ਖ਼ਬਰ ਨਹੀਂ ਹੈ,ਪਰ ਇੱਕ ਵਿਅਕਤੀ ਦੀ ਮੌਤ ਹੋ ਗਈ ਹੈ।
ਐਬਟਸਫੋਰਡ ਪੁਲੀਸ ਵਿਭਾਗ ਅਤੇ ਫਾਇਰ ਰੈਸਕਿਊ ਸਰਵਿਸ ਵੱਲੋਂ ਇਸਨੂੰ ਲੈ ਕੇ ਫੌਰੀ ਜਾਣਕਾਰੀ ਸਾਂਝੀ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ ਹੈ।