Skip to main content

ਕੈਨੇਡਾ :ਕੈਨੇਡਾ ਵਿੱਚ ਗਨ ਵਾਇਲੈਂਸ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ, ਖਾਸ ਕਰਕੇ ਗ੍ਰੇਟਰ ਟੋਰਾਂਟੋ ਏਰੀਆ ਵਿੱਚ ਜਿੱਥੇ ਇਸ ਸਾਲ ਗਨ ਹਿੰਸਾ ਦੀਆਂ ਘਟਨਾਵਾਂ ਰਿਕਾਰਡ ਤੋੜ ਚੁੱਕੀਆਂ ਹਨ। ਪੁਲਿਸ ਦੁਆਰਾ ਦਿੱਤੀ ਜਾਣਕਾਰੀ ਮੁਤਾਬਕ ਹੈਮਿਲਟਨ ਵਿੱਚ 4 ਨਵੰਬਰ ਤੱਕ 58 ਸ਼ੂਟਿੰਗਜ਼ ਰਿਪੋਰਟ ਹੋ ਚੁੱਕੀਆਂ ਹਨ, ਜਦੋਂ ਕਿ ਪਿਛਲੇ ਸਾਲ ਇਹ ਗਿਣਤੀ ਸਿਰਫ 35 ਸੀ। ਕੈਨੇਡਾ ਵਿੱਚ ਵੱਧ ਰਹੀ ਗਨ ਵਾਇਲੈਂਸ ਨੂੰ ਧਿਆਨ ਵਿੱਚ ਰੱਖਦੇ ਹੋਏ ਪੁਲਿਸ ਦੀਆਂ ਖਾਸ ਜਵਾਬੀ ਯੂਨਿਟਾਂ ਬਣਾਈਆਂ ਜਾ ਰਹੀਆਂ ਹਨ। ਦਿਨ ਦੇ ਸਮੇਂ ਹੋ ਰਹੀ ਸ਼ੂਟਿੰਗਜ਼ ਦੀ ਗਿਣਤੀ ਵਿੱਚ ਵੀ ਵਾਧਾ ਨੋਟ ਕੀਤਾ ਜਾ ਰਿਹਾ ਹੈ।

ਪੀਲ ਪੁਲਿਸ ਨੇ ਪਿਛਲੇ ਸਾਲ ਜਨਵਰੀ ਤੋਂ ਸਤੰਬਰ ਤੱਕ 84 ਗੈਰ ਕਾਨੂੰਨੀ ਹਥਿਆਰ ਜ਼ਬਤ ਕੀਤੇ ਸਨ, ਜਦੋਂ ਕਿ ਇਸ ਸਾਲ, ਇਸੇ ਸਮੇਂ ਦੌਰਾਨ ਜਬਤ ਕੀਤੇ ਗਏ ਹਥਿਆਰਾਂ ਦੀ ਗਿਣਤੀ 157 ਤੱਕ ਪਹੁੰਚ ਗਈ ਹੈ, ਜੋ ਕਿ 86 ਫੀਸਦੀ ਦਾ ਵਾਧਾ ਦਰਸਾ ਰਿਹਾ ਹੈ। ਯਾਰਕ ਅਤੇ ਟੋਰਾਂਟੋ ਵਿੱਚ ਵੀ ਇਸ ਕਿਸਮ ਦੀਆਂ ਘਟਨਾਵਾਂ ਵਿੱਚ ਵਾਧਾ ਦੇਖਣ ਨੂੰ ਮਿਲਿਆ ਹੈ। ਟੋਰਾਂਟੋ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਇਸ ਸਾਲ 126 ਸ਼ੂਟਿੰਗਜ਼ ਵੱਧ ਹੋਈਆਂ ਹਨ, ਅਤੇ ਜਨਵਰੀ ਤੋਂ ਹੁਣ ਤੱਕ 395 ਮਾਮਲੇ ਦਰਜ ਹੋ ਚੁੱਕੇ ਹਨ, ਜੋ ਕਿ ਪਿਛਲੇ 4 ਸਾਲਾਂ ਵਿੱਚ ਸਭ ਤੋਂ ਵੱਧ ਹਨ।

ਸਟੈਟ ਕੈਨੇਡਾ ਦੇ ਡੇਟਾ ਮੁਤਾਬਕ, ਸਾਲ 2018 ਤੋਂ 2023 ਦੇ ਵਿਚਕਾਰ ਗੋਲੀਬਾਰੀ ਵਿੱਚ ਦੁੱਗਣਾ ਵਾਧਾ ਹੋਇਆ ਹੈ, ਅਤੇ ਇਸ ਵਕਫ਼ੇ ਵਿੱਚ ਗੋਲੀਬਾਰੀ ਨਾਲ ਸੰਬੰਧਤ ਕੁੱਲ ਘਟਨਾਵਾਂ ਦੀ ਗਿਣਤੀ 2323 ਤੱਕ ਪਹੁੰਚ ਚੁੱਕੀ ਹੈ, ਜੋ ਕਿ ਪਿਛਲੇ ਸਾਲਾਂ ਦੇ ਮੁਕਾਬਲੇ ਵੱਧ ਹੈ।

Leave a Reply