ਸਰੀ:ਲੰਬੇ ਸਮੇਂ ਤੋਂ ਸਰੀ ਵਿੱਚ ਪੁਲੀਸ ਟ੍ਰਾਂਜ਼ਿਸ਼ਨ ਦੀ ਚਰਚਾ ਚਲ ਰਹੀ ਹੈ ਅਤੇ ਹੁਣ ਇਹ ਸਪਸ਼ਟ ਹੋ ਗਿਆ ਹੈ ਕਿ 29 ਨਵੰਬਰ 2024 ਤੋਂ ਸਰੀ ਪੁਲੀਸ ਸਰਵਿਸ (SPS) ਰੌਯਲ ਕਨੇਡੀਆਨ ਮਾਊਂਟਡ ਪੋਲੀਸ (RCMP) ਨੂੰ ਰਿਪਲੇਸ ਕਰ ਦੇਵੇਗੀ ਅਤੇ ਸਰੀ ਦੀ ਪ੍ਰਾਇਮਰੀ ਪੁਲੀਸ ਫੋਰਸ ਬਣ ਜਾਏਗੀ। ਸਰੀ ਸਿਟੀ , SPS, RCMP, ਬੀ.ਸੀ. ਪ੍ਰਾਂਵਿੰਸ, ਅਤੇ ਪਬਲਿਕ ਸੇਫਟੀ ਕੈਨੇਡਾ ਵੱਲੋਂ ਇਸ ਟ੍ਰਾਂਜ਼ਿਸ਼ਨ ਨੂੰ ਕਾਮਯਾਬ ਤਰੀਕੇ ਨਾਲ ਲਾਗੂ ਕਰਨ ਲਈ ਮਿਲ ਕੇ ਕੰਮ ਕੀਤਾ ਜਾ ਰਿਹਾ ਹੈ।

RCMP ਦੁਆਰਾ SPS ਨੂੰ ਉਨ੍ਹਾਂ ਦੇ ਤਬਦੀਲੀ ਮੁਕੰਮਲ ਹੋਣ ਤੱਕ ਸਮਰਥਨ ਦੇਣਾ ਜਾਰੀ ਰੱਖਿਆ ਜਾਵੇਗਾ। ਦੋਵੇਂ ਪੋਲੀਸ ਮਹਿਕਮਿਆਂ ਦੁਆਰਾ ਲੋਕਾਂ ਨੂੰ ਸਹਾਇਤਾ ਪ੍ਰਦਾਨ ਕੀਤੀ ਜਾਏਗੀ ਅਤੇ ਪੁਲੀਸ ਨਾਲ ਸੰਪਰਕ ਕਰਨ ਅਤੇ ਵਿਜ਼ਿਟ ਕਰਨ ਦੇ ਤਰੀਕਿਆਂ ਵਿੱਚ ਕੋਈ ਬਦਲਾਅ ਨਹੀਂ ਆਵੇਗਾ। SPS ਵੱਲੋਂ 409 ਭਰਤੀਆਂ ਕੀਤੀਆਂ ਗਈਆਂ ਹਨ, ਜਦੋਂ ਕਿ ਯੋਜਨਾ ਦੇ ਤਹਿਤ 785 ਅਫਸਰਾਂ ਦੀ ਭਰਤੀ ਕਰਨ ਦੀ ਯੋਜਨਾ ਹੈ। ਸਾਰੇ ਭਾਗੀਦਾਰ ਇੱਕ ਸੁਰੱਖਿਅਤ ਅਤੇ ਸੁਚੱਜੇ ਢੰਗ ਨਾਲ ਤਬਦੀਲੀ ਨੂੰ ਯਕੀਨੀ ਬਣਾਉਣ ਲਈ ਪ੍ਰਤਿਬੱਧ ਹਨ।

Leave a Reply