ਸਰੀ:ਸਰੀ RCMP ਦੀ ਸਪੈਸ਼ਲ ਵਿਕਟਿਮ ਯੂਨਿਟ ਨੇ 24-ਸਾਲਾ ਜਤਿੰਦਰ ਸਿੰਘ ‘ਤੇ 20 ਜੁਲਾਈ, 2024 ਨੂੰ ਵਾਪਰੀ ਇੱਕ ਘਟਨਾ ਨਾਲ ਸਬੰਧਤ ਬ੍ਰੇਕ ਐਂਡ ਐਂਟਰ ਅਤੇ ਜਿਨਸੀ ਸ਼ੋਸ਼ਣ ਦਾ ਦੋਸ਼ ਲਗਾਇਆ ਹੈ। ਇਹ ਦੋਸ਼ ਕਥਿਤ ਹਮਲੇ ਤੋਂ ਬਾਅਦ ਲੱਗੇ ਹਨ,ਜਿਸ ‘ਚ ਜਤਿੰਦਰ ਸਿੰਘ ਵੱਲੋਂ ਇੱਕ ਘਰ ‘ਚ ਪ੍ਰਵੇਸ਼ ਕਰ ਔਰਤ ਨਾਲ ਛੇੜਖਾਨੀ ਕੀਤੀ ਗਈ। ਸਿੰਘ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਪੀੜਤ ਨਾਲ ਕੋਈ ਸੰਪਰਕ ਨਾ ਰੱਖਣ ਅਤੇ ਹਥਿਆਰ ਨਾ ਰੱਖਣ ਸਮੇਤ ਸ਼ਰਤਾਂ ਨਾਲ ਰਿਹਾਅ ਕਰ ਦਿੱਤਾ ਗਿਆ। ਪੁਲਿਸ ਲੋਕਾਂ ਤੋਂ ਹੋਰ ਜਾਣਕਾਰੀ ਮੰਗ ਰਹੀ ਹੈ ਅਤੇ ਜਾਂਚ ਵਿੱਚ ਸਹਾਇਤਾ ਲਈ ਸਿੰਘ ਦੀ ਫੋਟੋ ਵੀ ਜਾਰੀ ਕੀਤੀ ਹੈ।