ਟੋਰਾਂਟੋ :ਟੋਰਾਂਟੋ ‘ਚ ਐੱਮਪਾੱਕਸ ਦੇ ਮਾਮਲਿਆਂ ‘ਚ ਵਾਧੇ ਨੂੰ ਵੇਖਦੇ ਹੋਏ ਸਿਹਤ ਅਧਿਕਾਰੀਆਂ ਵੱਲੋਂ ਲੋਕਾਂ ਨੂੰ ਟੀਕਾਕਰਣ ਲਈ ਕਿਹਾ ਗਿਆ ਹੈ ਤਾਂ ਜੋ ਇਸਦੇ ਫੈਲਾਅ ਨੂੰ ਰੋਕਿਆ ਜਾ ਸਕੇ।
ਅੱਜ ਜਾਰੀ ਨਿਊਜ਼ ਰਿਲੀਜ਼ ‘ਚ ਟੋਰਾਂਟੋ ਪਬਲਿਕ ਹੈਲਥ ਨੇ ਜਾਣਕਾਰੀ ਦਿੱਤੀ ਗਈ ਹੈ ਕਿ ਇਸ ਨਾਲ ਸਬੰਧਤ 93 ਮਾਮਲਿਆਂ ਦੀ ਪੁਸ਼ਟੀ ਹੋ ਚੁੱਕੀ ਹੈ।ਓਥੇ ਹੀ ਪਿਛਲੇ ਸਾਲ ਇਸ ਸਮੇਂ ਇਹਨਾਂ ਮਾਮਲਿਆਂ ਦੀ ਗਿਣਤੀ 21 ਦਰਜ ਕੀਤੀ ਗਈ ਸੀ।
ਤਾਜ਼ਾ ਅੰਕੜਿਆਂ ‘ਚੋਂ ਨਵੇਂ ਮਾਮਲੇ ਜੁਲਾਈ ਦੇ ਆਖ਼ਰੀ ਦੋ ਹਫ਼ਤਿਆਂ ‘ਚ ਰਿਪੋਰਟ ਕੀਤੀ ਗਏ ਹਨ।

Leave a Reply