ਓਟਵਾ:ਸਿਹਤ ਮੰਤਰੀ ਮਾਰਕ ਹੋਲੈਂਡ ਵੱਲੋਂ ਅੱਜ ਕੈਨੇਡੀਅਨ ਡੈਂਟਲ ਕੇਅਰ ਪਲੈਨ ਨੂੰ ਲੈ ਕੇ ਤਾਜ਼ਾ ਅਪਡੇਟ ਸਾਂਝੀ ਕੀਤੀ ਗਈ।
ਉਹਨਾਂ ਨੇ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ 2.3 ਮਿਲੀਅਨ ਤੋਂ ਵੱਧ ਕੈਨੇਡਾ ਵਾਸੀਆਂ ਨੂੰ ਇਸ ਯੋਜਨਾ ਤਹਿਤ ਕਵਰੇਜ ਦੀ ਸਵੀਕਾਰਤਾ ਮਿਲ ਗਈ ਹੈ ਅਤੇ 75 ਫੀਸਦ ਤੋਂ ਵੱਧ ਦੰਦਾਂ ਦੇ ਡਾਕਟਰਾਂ ਵੱਲੋਂ ਫੈਡਰਲ ਸਰਕਾਰ ਦੀ ਇਸ ਯੋਜਨਾ ਦਾ ਹਿੱਸਾ ਬਣਨ ਲਈ ਸਾਈਨ ਅੱਪ ਕੀਤਾ ਗਿਆ ਹੈ।
ਹੁਣ ਤੱਕ 4.5 ਲੱਖ ਦੇ ਕਰੀਬ ਕੈਨੇਡਾ ਵਾਸੀ ਇਸ ਯੋਜਨਾ ਤਹਿਤ ਸੇਵਾਵਾਂ ਹਾਸਲ ਕਰ ਚੁੱਕੇ ਹਨ।
ਫੈਡਰਲ ਸਰਕਾਰ ਦੇ ਇਤਿਹਾਸ ‘ਚ ਇਹ ਸਭ ਤੋਂ ਵੱਡਾ ਪ੍ਰੋਗਰਾਮ ਮੰਨਿਆ ਜਾ ਰਿਹਾ ਹੈ।
ਜ਼ਿਕਰਯੋਗ ਹੈ ਕਿ ਇਹ ਪ੍ਰੋਗਰਾਮ ਪਹਿਲਾਂ ਮਈ ਮਹੀਨੇ ‘ਚ ਮਹਿਜ਼ ਬਜ਼ੁਰਗਾਂ ਲਈ ਹੀ ਸ਼ੁਰੂ ਕੀਤਾ ਗਿਆ ਸੀ,ਪਰ ਬਾਅਦ ‘ਚ ਇਸਦਾ ਵਿਸਤਾਰ ਬੱਚਿਆਂ ਅਤੇ ਡਿਸਅਬਿਲਟੀ ਟੈਕਸ ਕ੍ਰੈਡਿਟ ਹੋਲਡਰਜ਼ ਲਈ ਵੀ ਕਰ ਦਿੱਤਾ ਗਿਆ।

Leave a Reply