ਚਿੱਲਵੈਕ ਵਿਖੇ ਇੱਕ 4-ਸਾਲਾ ਬੱਚੀ ਦੀ ਚਿੱਲਵੈਕ ਲੈਂਡਿੰਗ ਸੈਂਟਰ ‘ਚ ਡੁੱਬਣ ਕਾਰਨ ਮੌਤ ਹੋਣ ਦੀ ਮੰਦਭਾਗੀ ਖ਼ਬਰ ਆ ਰਹੀ ਹੈ।
ਬੀਤੇ ਕੱਲ੍ਹ ਰਾਤ 8 ਵਜੇ ਦੇ ਕਰੀਬ ਚਿੱਲਵੈਕ ਆਰਸੀਐੱਮਪੀ ਨੂੰ ਵਾਟਰ ਪਾਰਕ ‘ਚ ਬੱਚੀ ਦੇ ਡੁੱਬਣ ਦੀ ਰਿਪੋਰਟ ਮਿਲੀ ਸੀ।ਚਿੱਲਵੈਕ ਆਰਸੀਐੱਮਪੀ ਵੱਲੋਂ ਚਿੱਲਵੈਕ ਫਾਇਰ ਡਿਪਾਰਟਮੈਂਟ ਸਮੇਤ ਘਟਨਾ ਸਥਾਨ ‘ਤੇ ਪਹੁੰਚਕੇ ਸਥਿਤੀ ਦਾ ਜਾਇਜ਼ਾ ਲਿਆ ਗਿਆ।
ਛੋਟੀ ਬੱਚੀ ਨੂੰ ਪਾਣੀ ਤੋਂ ਬਾਹਰ ਕੱਢਿਆ ਗਿਆ ਅਤੇ ਸੀ.ਪੀ.ਆਰ. ਦਿੱਤਾ ਗਿਆ ਅਤੇ ਬਚਾਉਣ ਦੀ ਹਰ ਸੰਭਵ ਕੋਸ਼ਿਸ ਕੀਤੀ ਗਈ।ਬਾਅਦ ‘ਚ ਉਕਤ ਬੱਚੀ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਜਿੱਥੇ ਉਸਦੀ ਮੌਤ ਹੋ ਗਈ।
ਇਸ ਦੁੱਖ ਭਰੀ ਘਟਨਾ ਦੇ ਚਲਦੇ ਪੁਲੀਸ ਵੱਲੋਂ ਮ੍ਰਿਤਕ ਬੱਚੀ ਦੇ ਪਰਿਵਾਰ ਨਾਲ ਡੂੰਘੀ ਹਮਦਰਦੀ ਜ਼ਾਹਰ ਕੀਤੀ ਗਈ ਅਤੇ ਉਹਨਾਂ ਰਾਹਗੀਰਾਂ ਦਾ ਧੰਨਵਾਦ ਵੀ ਕੀਤਾ ਹੈ,ਜਿਨਾਂ ਵੱਲੋਂ ਬੱਚੀ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਗਈ।

Leave a Reply