Skip to main content

ਸਰੀ: ਸਾਲਾਂ ਤੋਂ ਚੱਲੀ ਆ ਰਹੀ ਸਰੀ ਪੁਲੀਸ ਦੀ ਟ੍ਰਾਂਜ਼ੀਸ਼ਨ ਦੀ ਸਸ਼ੋਪੰਜ ਹੁਣ ਖ਼ਤਮ ਹੁੰਦੀ ਨਜ਼ਰ ਆ ਰਹੀ ਹੈ ਕਿਉਂਕਿ ਸਰੀ ਮੇਅਰ ਬ੍ਰੈਂਡਾ ਲਾੱਕ ਦੁਆਰਾ ਸਰੀ ਆਰ.ਸੀ.ਐੱਮ.ਪੀ. ਨੂੰ ਸਰੀ ਪੁਲੀਸ ਸਰਵਿਸ ਨਾਲ ਬਦਲੇ ਜਾਣ ਦੇ ਸੂਬੇ ਦੇ ਫੈਸਲੇ ਨੂੰ ਸਵੀਕਾਰ ਕੀਤੇ ਜਾਣ ਦੀ ਖ਼ਬਰ ਆ ਰਹੀ ਹੈ।
ਬੀਤੇ ਕੱਲ੍ਹ ਰਾਤ ਹੋਈ ਕੌਂਸਲ ਮੀਟਿੰਗ ‘ਚ ਮੇਅਰ ਲਾੱਕ ਵੱਲੋਂ ਵਿਸਤਾਰ ਨਾਲ ਜਾਣਕਾਰੀ ਸਾਂਝੇ ਕਰਦੇ ਕਿਹਾ ਗਿਆ ਹੈ ਕਿ ਉਹਨਾਂ ਵੱਲੋਂ ਨਿਆਇਕ ਸਮੀਖਿਆ ਦੇ ਫੈਸਲੇ ਨੂੰ ਸਵੀਕਾਰ ਕਰ ਲਿਆ ਗਿਆ ਹੈ।
ਇਸਦੇ ਨਾਲ ਹੀ ਉਹਨਾਂ ਕਿਹਾ ਕਿ ਉਹਨਾਂ ਦੀ ਕੌਂਸਲ ਵੱਲੋਂ ਟ੍ਰਾਂਜ਼ੀਸ਼ਨ ਪ੍ਰੋਸੈੱਸ ਉੱਪਰ ਪੂਰੀ ਨਜ਼ਰ ਰੱਖੀ ਜਾਵੇਗੀ,ਜਿਸ ‘ਚ ਸਬੰਧਤ ਲਾਗਤ ਵੀ ਸ਼ਾਮਲ ਹੋਵੇਗੀ।
ਜ਼ਿਕਰਯੋਗ ਹੈ ਕਿ ਮੇਅਰ ਲਾੱਕ ਅਤੇ ਉਹਨਾਂ ਦੇ ਸਟਾਫ਼ ਦੇ ਵੱਲੋਂ ਸਰੀ ਆਰ.ਸੀ.ਐੱਮ.ਪੀ. ਨੂੰ ਹੀ ਜਾਰੀ ਰੱਖੇ ਜਾਣ ਦੀ ਇੱਛਾ ਸੀ।
ਓਥੇ ਹੀ ਕੁੱਝ ਰਾਜਨੀਤਕ ਮਾਹਰਾਂ ਵੱਲੋਂ ਕਿਹਾ ਜਾ ਰਿਹਾ ਸੀ ਕਿ ਪੁਲੀਸ ਟ੍ਰਾਂਜ਼ੀਸ਼ਨ ਨੂੰ ਲੈ ਕੇ ਚੱਲ ਰਿਹਾ ਝਗੜਾ ਆਉਣ ਵਾਲੀਆਂ ਸੂਬਾਈ ਚੋਣਾਂ ‘ਚ ਐੱਨ.ਡੀ.ਪੀ. ਦੀਆਂ ਚੋਣਾਂ ਜਿੱਤਣ ਦੀ ਯੋਗਤਾ ਨੂੰ ਵੀ ਪ੍ਰਭਾਵਿਤ ਕਰ ਸਕਦਾ ਹੈ,ਪਰ ਹੁਣ ਮੇਅਰ ਵੱਲੋਂ ਰਿਿਵਊ ਫੈਸਲਾ ਸਵੀਕਾਰੇ ਜਾਣ ਤੋਂ ਬਅਦ ਇਹ ਰੇੜਕਾ ਖਤਮ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।

Leave a Reply