ਬ੍ਰਿਟਿਸ਼ ਕੋਲੰਬੀਆ:ਸਟੈਟਿਸਟਿਕ ਕੈਨੇਡਾ ਦੁਆਰਾ ਜਾਰੀ ਕੀਤੇ ਅੰਕੜਿਆਂ ਮੁਤਾਬਕ ਇੱਕ ਦਹਾਕੇ ਤੋਂ ਵੀ ਵੱਧ ਦੇ ਸਮੇਂ ‘ਚ ਇਹ ਪਹਿਲੀ ਵਾਰ ਹੈ ਜਦੋਂ ਵਧੇਰੇ ਲੋਕਾਂ ਵੱਲੋਂ ਬੀ.ਸੀ. ਸੂਬਾ ਛੱਡ ਹੋਰਨਾਂ ਸੂਬਿਆਂ ‘ਚ ਪ੍ਰਵਾਸ ਕੀਤਾ ਜਾ ਰਿਹਾ ਹੈ।
ਸਾਲ 2023 ‘ਚ ਸੂਬਾ-ਅੰਤਰੀ ਪ੍ਰਵਾਸ,2012 ਤੋ ਲੈ ਕੇ ਨਾਕਾਰਾਤਮਕ ਸੀ ਜੋ ਕਿ -8624 ਰਿਹਾ।ਪਰ ਪਿਛਲੇ ਸਾਲ 67,944 ਜਣਿਆਂ ਵੱਲੋਂ ਬੀ.ਸੀ. ਸੂਬਾ ਛੱਡ ਦਿੱਤਾ ਗਿਆ।
ਸਟੈਟ ਕੈਨੇਡਾ ਮੁਤਾਬਕ ਪ੍ਰਵਾਸ ਕਰਨ ਵਾਲੀ ਇਸ ਅਬਾਦੀ ਦਾ ਜ਼ਿਆਦਾਤਾਰ ਹਿੱਸਾ ਅਲਬਰਟਾ ਵੱਲ ਕੂਚ ਕੀਤਾ,ਜਿਨ੍ਹਾ ਦੀ ਗਿਣਤੀ 37,650 ਦਰਜ ਕੀਤੀ ਗਈ ਹੈ।
ਓਥੇ ਹੀ ਅਲਬਰਟਾ ‘ਚ ਅੰਤਰੀ-ਸੂਬਾ ਪ੍ਰਵਾਸ ‘ਚ ਸਾਲ 2023 ਦੌਰਾਨ ਸਭ ਤੋਂ ਵੱਡਾ ਵਾਧਾ ਦੇਖਿਆ ਗਿਆ ਅਤੇ ਕੁੱਲ ਗਿਣਤੀ 55,000 ਤੋਂ ਵੱਧ ਦੇ ਕਰੀਬ ਦਰਜ ਕੀਤੀ ਗਈ ਹੈ।
ਬੀ.ਸੀ. ਸੂਬੇ ‘ਚ 1 ਜਨਵਰੀ,2024 ਮੁਤਾਬਕ ਅਬਾਦੀ 5.6 ਮਿਲੀਅਨ ਤੋਂ ਵੀ ਵੱਧ ਰਹੀ ਅਤੇ ਪਿਛਲੇ ਸਾਲ 1,78,515 ਦਾ ਕੁੱਲ ਵਾਧਾ ਦਰਜ ਕੀਤਾ ਗਿਆ ਹੈ।