ਓਟਵਾ:ਇੰਟਰਨੈਸ਼ਨਲ ਸਟੂਡੈਂਟਸ (International Students) ਨਾਲ ਹੁੰਦੀਆਂ ਠੱਗੀਆਂ (Frauds) ‘ਤੇ ਰੋਕ ਲਗਾਉਣ ਲਈ ਫੈਡਰਲ ਇਮੀਗ੍ਰੇਸ਼ਨ ਮਹਿਕਮੇ ਵੱਲੋਂ ਨਵਾਂ ਨਿਯਮ ਲਿਆਂਦਾ ਜਾ ਰਿਹਾ ਹੈ।
ਇਸ ਨਿਯਮ ਤਹਿਤ ਹੁਣ ਕਾਲਜਾਂ ਅਤੇ ਯੂਨੀਵਰਸਟੀਆਂ ਨੂੰ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ‘ਅਕਸੈਪਟੈਂਸ ਲੈਟਰ’ ਜਾਰੀ ਕਰਨ ਤੋਂ ਪਹਿਲਾਂ ਮਹਿਕਮੇ ਨਾਲ ਕਨਫਰਮ ਕਰਨਾ ਪਵੇਗਾ।
ਇਸਦਾ ਐਲਾਨ ਅੱਜ ਫੈਡਰਲ ਮਨਿਸਟਰ ਮਾਰਕ ਮਿਲਰ ਵੱਲੋਂ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਮਨਿਸਟਰ ਦਾ ਇਹ ਬਿਆਨ ਫ਼ਰਜ਼ੀ ਦਾਖਲਾ ਪੱਤਰਾਂ ਨਾਲ ਜੁੜੀ ਜਾਂਚ ਦੇ ਮੱਦੇਨਜ਼ਰ ਆਇਆ ਹੈ।
ਮਹਿਕਮੇ ਵੱਲੋਂ ਸਾਲ 2017 ‘ਚ ਇੱਕ ਜਾਂਚ ਸ਼ੁਰੂ ਕੀਤੀ ਗਈ ਸੀ,ਜਿਸ ‘ਚ ਪਾਇਆ ਗਿਆ ਸੀ ਕਿ ਇਮੀਗ੍ਰੇਸ਼ਨ ਏਜੰਟਾਂ ਵੱਲੋਂ ਵਿਦਿਆਰਥੀਆਂ ਨੂੰ ਫ਼ਰਜ਼ੀ ਦਾਖਲਾ ਪੱਤਰ ਜਾਰੀ ਕਰ ਉਹਨਾਂ ਨਾਲ ਠੱਗੀ ਕੀਤੀ ਗਈ ਹੈ।
ਹੁਣ ਤੱਕ 103 ਮਾਮਲਿਆਂ ਦੀ ਜਾਂਚ ਕੀਤੀ ਜਾ ਚੁੱਕੀ ਹੈ,ਜਿਨ੍ਹਾਂ ਵਿੱਚੋਂ 40 ਫੀਸਦ ਵਿਦਿਆਰਥੀ ਇਸ ਠੱਗੀ ਦਾ ਸ਼ਿਕਾਰ ਹੋਏ ਹਨ।
ਉਹਨਾਂ ਆਪਣੇ ਐਲਾਨ ‘ਚ ਕਿਹਾ ਕਿ ਸਰਕਾਰ ਦੁਆਰਾ ਇਹ ਯਕੀਨੀ ਬਣਾਇਆ ਜਾਵੇਗਾ ਕਿ ਅੰਤਰਰਾਸ਼ਟਰੀ ਵਿਦਿਆਰਥੀ ਸੌਖੇ ਤਰੀਕੇ ਨਾਲ ਕੈਨੇਡਾ ‘ਚ ਨੌਕਰੀ ਕਰ ਸਕਣ ਅਤੇ ਪੱਕੇ ਹੋ ਸਕਣ।