Skip to main content

ਬ੍ਰਿਟਿਸ਼ ਕੋਲੰਬੀਆ:ਆਈਲੈਂਡ ਹੈਲਥ ਦੇ ਚੀਫ਼ ਮੈਡੀਕਲ ਹੈਲਥ ਅਫ਼ਸਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਬ੍ਰਿਟਿਸ਼ ਕੋਲੰਬੀਆ  ਨੂੰ ਨਸ਼ੇ ਦੀ ਓਵਰਡੋਜ਼ (Drug Overdose) ਤੋਂ ਬਚਾ ਲਈ ਵਧੇਰੇ ਨਸ਼ਾ ਮੁਕਤੀ ਕੇਂਦਰ (Prevention sites) ਸਥਾਪਿਤ ਕਰਨ ਦੀ ਲੋੜ ਹੈ,ਤਾਂ ਜੋ ਰੋਜ਼ਾਨਾ ਹੋ ਰਹੀਆਂ ਅੱਧੀ ਦਰਜਨ ਮੌਤਾਂ ਨੂੰ ਰੋਕਿਆ ਜਾ ਸਕੇ।

ਉਹਨਾਂ ਕਿਹਾ ਕਿ ਨਸ਼ਾ ਤੋਂ ਛੁਟਕਾਰੇ ਲਈ ਵੀ ਇਲਾਜ ਉਂਝ ਹੀ ਹੋਣਾ ਚਾਹੀਦਾ ਹੈ,ਜਿਵੇਂ ਹੋਰ ਸਿਹਤ ਸਮੱਸਿਆਵਾਂ ਦਾ ਇਲਾਜ ਹੁੰਦਾ ਹੈ।

ਨਸ਼ੇ ਦੀ ਵਰਤੋਂ ਨੂੰ ਸਮਾਜਿਕ ਕਲੰਕ ਦੀ ਤਰ੍ਹਾਂ ਲੈਣਾ ਛੱਡਣਾ ਚਾਹੀਦਾ ਹੈ।

ਉਹਨਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਕਿ ਨਸ਼ਾ ਮੁਕਤੀ ਕੇਂਦਰਾਂ ਦੀ ਉਸਾਈ ਵੀ ਘਰਾਂ ਦੀ ਉਸਾਰੀ ਦੀ ਤਰ੍ਹਾਂ ਹੋਣੀ ਚਾਹੀਦੀ ਹੈ। 

ਡਰੱਗ ਡੀਕ੍ਰਿਮੀਨਲਾਈਜ਼ੇਸ਼ਨ ਨੂੰ ਲੈ ਕੇ ਉਹਨਾਂ ਟਿੱਪਣੀ ਕਰਦੇ ਕਿਹਾ ਕਿ ਇਸ ਸਮੱਸਿਆ ਨਾਲ ਨਜਿੱਠਣ ਲਈ ਫੌਰੀ ਤੌਰ ‘ਤੇ ਕਾਰਵਾਈ ਕਰਨ ਦੀ ਲੋੜ ਹੈ ਤਾਂ ਜੋ ਡਰੱਗ ਓਵਰਡੋਜ਼ ਕਾਰਨ ਹੋ ਰਹੀਆਂ ਮੌਤਾਂ ਦੀ ਗਿਣਤੀ ਨੂੰ ਘਟਾਇਆ ਜਾ ਸਕੇ।  

Leave a Reply