ਬ੍ਰਿਟਿਸ਼ ਕੋਲੰਬੀਆ:ਬੀ.ਸੀ. ਸੂਬੇ ਦੇ ਬੱਚਿਆਂ ਦੇ ਹਸਪਤਾਲ (B.C. Children’s Hospital ) ਵਿਖੇ ਸਿਹਤ ਅਧਿਕਾਰੀਆਂ ਵੱਲੋਂ ਆਉਣ ਵਾਲੇ ਸਾਹ ਸਬੰਧੀ ਵਾਇਰਸ ਸੀਜ਼ਨ (Virus Season) ਤੋਂ ਪਹਿਲਾਂ ਨਿਰਦੇਸ਼ ਦਿੱਤੇ ਜਾ ਰਹੇ ਹਨ।
ਇਹ ਹਦਾਇਤਾਂ ਪਹਿਲਾਂ ਹੀ ਦਿੱਤੀਆਂ ਜਾ ਰਹੀਆਂ ਹਨ ਤਾਂ ਜੋ ਐਮਰਜੈਂਸੀ ਕਮਰਿਆਂ ਵਿੱਚ ਬੱਚਿਆਂ ਦੀ ਗਿਣਤੀ ਜ਼ਿਆਦਾ ਨਾ ਹੋ ਜਾਵੇ।
ਜ਼ਿਕਰਯੋਗ ਹੈ ਕਿ ਪਿਛਲੀ ਵਰ੍ਹੇ ਅਕਤੂਬਰ ਤੋਂ ਦਸੰਬਰ ਮਹੀਨੇ ਦੌਰਾਨ 13000 ਤੋਂ ਵਧੇਰੇ ਬੱਚੇ ਅਤੇ ਨੌਜਵਾਨਾਂ ਵੱਲੋਂ ਬੀ.ਸੀ. ਦੇ ਬੱਚਿਆਂ ਦੇ ਹਸਪਤਾਲ ਵਿੱਚ ਸੇਵਾਵਾਂ ਹਾਸਲ ਕੀਤੀਆਂ ਗਈਆਂ ਸਨ।
ਅਧਿਕਾਰੀਆਂ ਦਾ ਕਹਿਣਾ ਹੈ ਕਿ 4,795 ਦੇ ਕਰੀਬ ਅਜਿਹੇ ਮਰੀਜ਼ ਸਨ ਜੋ ਕਿ ਘੱਟ ਸੰਭਾਲ ਵਾਲੇ ਸਥਾਨਾਂ ਉੱਪਰ ਰਹਿਕੇ ਵੀ ਤੰਦਰੁਸਤ ਹੋ ਸਕਦੇ ਸਨ।
ਹਸਪਤਾਲ ਮਹਿਕਮੇ ਮੁਤਾਬਕ ਜ਼ਿਆਦਾਤਰ ਮਰੀਜ਼ ਮਾਮੂਲੀ ਬੁਖ਼ਾਰ, ਖਾਂਸੀ ਅਤੇ ਪੇਟ ਦਰਦ ਤੋਂ ਪ੍ਰਭਾਵਿਤ ਸਨ।
ਐਮਰਜੈਂਸੀ ਦੀ ਸਥਿਤੀ ‘ਚ ਮਹਿਕਮੇ ਵੱਲੋਂ 911 ਉੱਪਰ ਕਾਲ ਕਰਨ ਅਤੇ ਨੇੜਲੇ ਐਮਰਜੈਂਸੀ ਡਿਪਾਰਟਮੈਂਟ ਜਾਣ ਦੀ ਅਪੀਲ ਕੀਤੀ ਗਈ ਹੈ।