ਵਿਕਟੋਰੀਆ: ਹੈਲਥ ਅਥਾਰਿਟੀਜ਼ ਵੱਲੋਂ ਵਿਕਟੋਰੀਆ ਜਨਰਲ ਹਸਪਤਾਲ ‘ਚ ਕੋਵਿਡ-19 (Covid-19) ਆਊਟਬ੍ਰੇਕ (Outbreak)ਦਾ ਐਲਾਨ ਕਰ ਦਿੱਤਾ ਗਿਆ ਹੈ।
ਇਸ ਸਮੇਂ ਹਸਪਤਾਲ ਵਿੱਚ 11 ਮਰੀਜ਼ ਦਾਖਲ ਹਨ, ਜਿਨ੍ਹਾਂ ਦੁਆਰਾ ਹਲਕੇ ਲੱਛਣ ਦਿਖਾਏ ਜਾ ਰਹੇ ਹਨ।
ਹੈਲਥ ਅਥਾਰਟੀ ਦਾ ਕਹਿਣਾ ਹੈ ਕਿ ਹਸਪਤਾਲ ਦਾ ਕੋਈ ਦੂਜਾ ਏਰੀਆ ਇਸ ਬਿਮਾਰੀ ਤੋਂ ਪ੍ਰਭਾਵਿਤ ਨਹੀਂ ਹੋਇਆ ਹੈ।
ਜ਼ਿਕਰਯੋਗ ਹੈ ਕਿ ਪਿਛਲੇ ਦਿਨੀਂ ਹੈਲ਼ਥ ਅਫ਼ਸਰ ਡਾਕਟਰ ਬੌਨੀ ਹੈਨਰੀ ਵੱਲੋਂ ਮਾਸਕ ਪਾਉਣਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ, ਕਿਉਂਕਿ ਕੋਵਿਡ ਕੇਸਾਂ ਵਿੱਚ ਲਗਾਤਾਰ ਵਾਧਾ ਹੋ ਰਿਹੈ।
ਇਸ ਦੇ ਅਧੀਨ ਪ੍ਰਾਈਵੇਟ, ਪਬਲਿਕ ਅਤੇ ਬਾਕੀ ਕਲੀਨਕਾਂ ਉੱਪਰ ਵੀ ਸਿਹਤ ਕਰਮੀਆਂ ਦੁਆਰਾ ਜਿੱਥੇ ਮਾਸਕ ਪਾਉਣਾ ਲਾਜ਼ਮੀ ਕੀਤਾ ਗਿਆ ਹੈ, ਓਥੇ ਹੀ ਕਿਹਾ ਗਿਆ ਹੈ ਕਿ ਜੇਕਰ ਕੋਈ ਵਿਅਕਤੀ ਹਸਪਤਾਲ ‘ਚ ਭਰਤੀ ਕਿਸੇ ਮਰੀਜ਼ ਦੀ ਖ਼ਬਰ ਸਾਰ ਲਾਈ ਜਾਂਦਾ ਹੈ ਤਾਂ ਉਸ ਲਈ ਵੀ ਮਾਸਕ ਪਾਉਣਾ ਲਾਜ਼ਮੀ ਹੋਵੇਗਾ।
ਲਗਾਤਾਰ ਕੋਵਿਡ-19 ਦੇ ਵਧ ਰਹੇ ਕੇਸਾਂ ਤੋਂ ਬਚਾਅ ਲਈ ਇਹ ਫੈਸਲਾ ਲਿਆ ਗਿਆ ਹੈ ਤਾਂ ਜੋ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ।
10 ਅਕਤੂਬਰ ਤੋਭ ਸੂਬਾ ਸਰਕਾਰ ਵੈਕਸੀਨ ਕੰਪੇਨ ਸ਼ੁਰੂ ਕਰਨ ਜਾ ਰਹੀ ਹੈ।
ਜਿਸਦੇ ਚਲਦੇ ਮਾਸਕ ਪਾਉਣਾ ਲਾਜ਼ਮੀ ਕਰ ਦਿੱਤਾ ਗਿਆ ਹੈ।