ਬ੍ਰਿਟਿਸ਼ ਕੋਲੰਬੀਆ: ਬ੍ਰਿਟਿਸ਼ ਕੋਲੰਬੀਆ ਵੱਲੋਂ ਜੰਗਲੀ ਅੱਗਾਂ ਦੀ ਸਥਿਤੀ ਨੂੰ ਵੇਖਦੇ ਹੋਏ ਸੂਬਾ ਭਰ ‘ਚ ਐਮਰਜੈਂਸੀ ਲਾਗੂ ਕੀਤੀ ਗਈ ਹੈ।
ਪ੍ਰੀਮੀਅਰ ਡੇਵਿਡ ਈਬੀ ਨੇ ਜਿੱਥੇ ਬੀਤੇ ਕੱਲ੍ਹ ਐਮਰਜੈਂਸੀ ਦਾ ਐਲਾਨ ਕੀਤਾ, ਓਥੇ ਹੀ ਉਹਨਾਂ ਨੇ ਫਾਇਰ ਜ਼ੋਨ ਦੀ ਯਾਤਰਾ ਉੱਪਰ ਪਾਬੰਦੀ ਲਗਾ ਦਿੱਤੀ ਹੈ।
ਉਹਨਾਂ ਵੱਲੋਂ ਕਿਹਾ ਗਿਆ ਹੈ ਕਿ ਹੋਟਲ ਅਤੇ ਹੋਰ ਪਬਲਿਕ ਪਲੇਸ ਨੂੰ ਉਹਨਾਂ ਲੋਕਾਂ ਲਈ ਰਾਖਵਾਂ ਰੱਖਣ ਲਈ ਕਿਹਾ ਹੈ ਜੋ ਕਿ ਜੰਗਲੀ ਅੱਗ ਦੇ ਕਾਰਨ ਘਰ ਛੱਡਣ ਲਈ ਮਜਬੂਰ ਹਨ।
ਜ਼ਿਕਰਯੋਗ ਹੈ ਕਿ ਇਸ ਸਮੇਂ ਸੂਬਾ ਭਰ ‘ਚ 386 ਜੰਗਲੀ ਅੱਗਾਂ ਬਲ ਰਹੀਆਂ ਹਨ।ਜੰਗਲ਼ੀ ਅੱਗਾਂ ਦੇ ਕਹਿਰ ਕਾਰਨ 36,000 ਦੇ ਲਗਭਗ ਬੀ.ਸੀ. ਵਾਸੀ ਆਪਣਾ ਘਰ ਛੱਡਣ ਲਈ ਮਜਬੂਰ ਹਨ।