ਅਗਲੇ ਸਾਲ ਤੋਂ Europe ਜਾਣ ਵਾਲੇ Canadians ਨੂੰ ਹੁਣ ਵੀਜ਼ਾ ਦੀ ਬਜਾਏ ਪਰਮਿਟ ਲੈਣ ਦੀ ਲੋੜ ਪਵੇਗੀ। European Union ਬਾਰਡਰ ਸਕਿਉਰਿਟੀ ਨੂੰ ਮਜ਼ਬੂਤ ਕਰਨ ਲਈ ਇਹ ਕਦਮ ਚੁੱਕਿਆ ਹੈ।
ਦੱਸ ਦਈਏ ਕਿ 2024 ਤੋਂ, Canadian ਪਾਸਪੋਰਟ ਹੋਲਡਰਜ਼ ਨੂੰ 90 ਦਿਨ ਤੋਂ ਲੈਕੇ 180 ਦਿਨਾਂ ਲਈ ਯੂਰਪ ਦੇ ਕਿਸੇ ਵੀ ਦੇਸ਼ ‘ਚ ਜਾਣ ਲਈ ਆਨਲਾਈਨ ਅਪਲਾਈ ਕਰਨਾ ਪਵੇਗਾ।
ਜਿੱਥੇ ਹੁਣ Canadians ਨੂੰ ਯੂਰਪੀ ਦੇਸ਼ਾਂ ਵਿੱਚ ਜਾਣ ਲਈ ਟ੍ਰੈਵਲ ਪਰਮਿਟ ਜਾਂ ਵੀਜ਼ੇ ਦੀ ਲੋੜ ਨਹੀਂ ਪੈਂਦੀ , ਓਥੇ ਹੀ ਅਗਲੇ ਸਾਲ ਤੋਂ ਨਿੱਜੀ ਜਾਣਕਰੀ, ਯਾਤਰਾ ਲਈ ਲੋੜੀਂਦੇ ਕਾਗਜ਼, ਪੜ੍ਹਾਈ ਅਤੇ ਮੌਜੂਦਾ ਕਿੱਤੇ ਤੋਂ ਇਲਾਵਾ ਕਿਸੇ ਵੀ ਤਰ੍ਹਾਂ ਦੀ ਅਪਰਾਧਿਕ ਹਿਸਟਰੀ ਬਾਰੇ ਜਾਣਕਰੀ ਦੇਣੀ ਲਾਜ਼ਮੀ ਹੋਵੇਗੀ।