Skip to main content

ਸਟੇਟ: ਇਲਿਨੋਇਸ ਸਟੇਟ ਪੁਲਿਸ ਵੱਲੋਂ 540 ਕਿਲੋਗ੍ਰਾਮ ਕੋਕੇਨ ਜ਼ਬਤ ਕੀਤੀ ਗਈ ਹੈ ਜਿਸਦੀ ਕੀਮਤ $40 ਮਿਲੀਅਨ ਤੋਂ ਵੀ ਵੱਧ ਦੱਸੀ ਜਾ ਰਹੀ ਹੈ।29 ਨਵੰਬਰ ਨੂੰ ਜਾਰੀ ਸਟੇਟਮੈਂਟ ਮੁਤਾਬਕ ਪੁਲੀਸ ਵੱਲੋਂ 2 ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਿਨ੍ਹਾਂ ਦੀ ਪਛਾਣ ਓਂਟਾਰੀਓ ਵਾਸੀ 27 ਸਾਲਾ ਵੰਸ਼ਪ੍ਰੀਤ ਸਿੰਘ ਅਤੇ 36 ਸਾਲਾ ਮਨਪ੍ਰੀਤ ਸਿੰਘ ਵਜੋਂ ਹੋਈ ਹੈ। ਇਲਿਨੋਇਸ ਸਟੇਟ ਪੁਲਿਸ ਵੱਲੋਂ ਇਸ ਜ਼ਬਤੀ ਉਪਰੰਤ ਦੋਵਾਂ ਖ਼ਿਲਾਫ਼ ਦੋਸ਼ ਲਗਾਏ ਗਏ ਹਨ। ਇਹ ਜ਼ਬਤੀ ਟਰੈਕਟਰ-ਟ੍ਰੇਲਰ ‘ਚੋਂ ਕੀਤੀ ਗਈ ਹੈ ਅਤੇ ਜਿਸਤੋਂ ਬਾਅਦ ਦੋਵਾਂ ਦੇ ਖ਼ਿਲਾਫ਼ ਦੋਸ਼ ਲਗਾਏ ਗਏ ਹਨ। ਇਹ ਦੋਸ਼ ਕੋਕੇਨ ਰਖਣ, ਅਤੇ ਉਸਦੀ ਡਿਲੀਵਰੀ ਕਰਨ, ਅਤੇ ਤਸਕਰੀ ਦੇ ਨਾਲ ਸਬੰਧਤ ਹਨ। ਹੋਮਲੈਂਡ ਸਿਕਿਉਰਟੀ ਇਨਵੈਸਟੀਗੇਸ਼ਨ ਇਸ ਮਾਮਲੇ ਵਿੱਚ ਸਹਾਇਤਾ ਕਰ ਰਹੀ ਹੈ।

Leave a Reply