Skip to main content

ਬ੍ਰਿਟਿਸ਼ ਕੋਲੰਬੀਆ: ਬ੍ਰਿਟਿਸ਼ ਕੋਲੰਬੀਆ ਦੀ ਨਵੀਂ ਸਿਹਤ ਮੰਤਰੀ,ਜੋਸੀ ਓਸਬੋਰਨ ਨੇ ਸੂਬੇ ਵਿੱਚ ਓਵਰਡੋਜ਼ ਮੌਤਾਂ ਨੂੰ ਘਟਾਉਣ ਅਤੇ ਇਲਾਜ ਲਈ ਬੈਡ ਦੀ ਗਿਣਤੀ ਵਧਾਉਣ ‘ਤੇ ਧਿਆਨ ਕੇਂਦ੍ਰਿਤ ਕੀਤਾ ਹੈ। ਇਹ ਤਬਦੀਲੀ Mental Health and Addictions Ministry ਦੇ ਖ਼ਤਮ ਹੋਣ ਤੋਂ ਬਾਅਦ ਆਈ ਹੈ, ਜਿਸਨੂੰ ਆਲੋਚਕਾਂ ਨੇ ਕਿਹਾ ਕਿ ਇਸਦੇ ਕੋਲ ਇਸ ਸੰਕਟ ਦਾ ਹੱਲ ਲੱਭਣ ਲਈ ਜ਼ਰੂਰੀ ਸਰੋਤਾਂ ਦੀ ਘਾਟ ਸੀ।ਐਡਵੋਕੇਟ ਨਵੀਂ ਮੰਤਰੀ ਅਤੇ ਇਸ ਤਬਦੀਲੀ ਨੂੰ ਲੈਕੇ ਆਸਵੰਦ ਹਨ, ਪਰ ਫਿਰ ਵੀ ਡਰੱਗ ਡੀਕ੍ਰਿਮਿਨਲਾਈਜ਼ੇਸ਼ਨ ਅਤੇ ਸੁਰੱਖਿਅਤ ਸਪਲਾਈ ਦੇ ਹੱਕ ਵਿੱਚ ਨੀਤੀਆਂ ਦਾ ਸਮਰਥਨ ਕਰ ਰਹੇ ਹਨ। ਓਸਬੋਰਨ ਨੇ ਕਿਹਾ ਕਿ ਉਹ ਲੋਕਾਂ ਅਤੇ ਕਮਿਊਨਿਟੀਆਂ ਨਾਲ ਗੱਲਬਾਤ ਕਰ ਕੇ ਇਸ ਮੁੱਦੇ ਦੇ ਅਸਲ ਪ੍ਰਭਾਵਾਂ ਨੂੰ ਸਮਝਣ ਦੀ ਕੋਸ਼ਿਸ਼ ਕਰਨਗੇ।

Leave a Reply