ਕੈਨੇਡਾ: ਬਰੈਂਪਟਨ ਵਿੱਚ ਹੋਏ ਇੱਕ ਖਤਰਨਾਕ ਸੜਕ ਹਾਦਸੇ ਵਿੱਚ, ਲੁਧਿਆਣਾ ਦੇ ਪਿੰਡ ਮੱਲ੍ਹਾ ਦੀ ਨੌਜਵਾਨ ਖੁਸ਼ਪ੍ਰੀਤ ਕੌਰ ਸਮੇਤ ਤਿੰਨ ਪੰਜਾਬੀ ਲੜਕੀਆਂ ਦੀ ਮੌਤ ਹੋ ਗਈ ਹੈ।
ਖੁਸ਼ਪ੍ਰੀਤ ਕੌਰ ਦੇ ਪਿਤਾ ਚਮਕੌਰ ਸਿੰਘ ਨੇ ਜਾਣਕਾਰੀ ਦਿੱਤੀ ਕਿ ਉਸ ਦੀ ਧੀ ਪਿਛਲੇ ਸਾਲ 16 ਅਗਸਤ ਨੂੰ ਸਟੂਡੈਂਟ ਵੀਜ਼ੇ ‘ਤੇ ਬਰੈਂਪਟਨ ਗਈ ਸੀ, ਜਿੱਥੇ ਉਹ ਆਪਣੀ ਵੱਡੀ ਭੈਣ ਨਵਪ੍ਰੀਤ ਕੌਰ ਕੋਲ ਰਹਿ ਰਹੀ ਸੀ। ਹਾਲ ਹੀ ਵਿੱਚ, ਖੁਸ਼ਪ੍ਰੀਤ ਅਤੇ ਹੋਰ ਪੰਜ ਵਿਦਿਆਰਥੀਆਂ ਕੰਪਨੀ ਦੀ ਗੱਡੀ ਵਿਚ ਕੰਮ ‘ਤੇ ਜਾ ਰਹੇ ਸਨ, ਜਦੋਂ ਉਨ੍ਹਾਂ ਦੀ ਗੱਡੀ ਨਾਲ ਭਿਆਨਕ ਹਾਦਸਾ ਵਾਪਰ ਗਿਆ। ਕਾਰ ਦਾ ਡਰਾਇਵਰ ਹਾਦਸੇ ਦੇ ਵੇਲੇ ਗੱਡੀ ਤੋਂ ਕੁੱਦ ਗਿਆ, ਅਤੇ ਗੱਡੀ ਬੇਕਾਬੂ ਹੋ ਕੇ ਡੂੰਘੇ ਟੋਏ ‘ਚ ਡਿੱਗ ਗਈ ਅਤੇ ਦਰੱਖ਼ਤ ਨਾਲ ਟਕਰਾ ਗਈ। ਇਸ ਹਾਦਸੇ ਵਿੱਚ ਖੁਸ਼ਪ੍ਰੀਤ ਕੌਰ ਅਤੇ ਦੋ ਹੋਰ ਲੜਕੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਲੜਕੇ ਗੰਭੀਰ ਜ਼ਖਮੀ ਹੋ ਗਏ ਹਨ।
ਕਾਰ ਡਰਾਈਵਰ 23 ਸਾਲਾ ਜੋਗਪ੍ਰੀਤ ਸਿੰਘ ਦੇ ਖ਼ਿਲਾਫ਼ ਦੋਸ਼ ਆਇਦ ਕੀਤੇ ਗਏ ਹਨ।