ਬ੍ਰਿਟਿਸ਼ ਕੋਲੰਬੀਆ: ਬ੍ਰਿਟਿਸ਼ ਕੋਲੰਬੀਆ ਵਿੱਚ ਭਾਰੀ ਤੂਫ਼ਾਨੀ ਮੌਸਮ ਦੇ ਕਾਰਨ ਸੈਂਟਰਲ ਕੋਸਟ ‘ਤੇ 200 ਮਿਲੀਮੀਟਰ ਤੋਂ ਵੱਧ ਮੀਂਹ ਅਤੇ ਅਲਾਸਕਾ ਸਰਹੱਦ ਦੇ ਨੇੜੇ 70 ਸੈਂਟੀਮੀਟਰ ਬਰਫ਼ ਪਈ। ਮੌਸਮ ਵਿਭਾਗ ਨੇ ਅਗਲੇ ਦਿਨਾਂ ਵਿੱਚ ਹੋਰ ਮੌਸਮੀ ਚੇਤਾਵਨੀਆਂ ਜਾਰੀ ਕੀਤੀਆਂ ਹਨ, ਜਿਸ ‘ਚ ਭਾਰੀ ਬਰਫ਼ਬਾਰੀ, ਗੜ੍ਹੇ ਅਤੇ ਤੇਜ਼ ਹਵਾਵਾਂ ਚੱਲਣ ਦੀ ਉਮੀਦ ਪ੍ਰ੍ਗਟਾਈ ਗਈ ਹੈ। ਸਟਿਊਅਰਟ ਅਤੇ ਨੇੜਲੇ ਇਲਾਕਿਆਂ ਵਿੱਚ ਤੂਫ਼ਾਨੀ ਬਰਫ਼ਬਾਰੀ ਦੀ ਚੇਤਾਵਨੀ ਹੈ, ਜਦੋਂ ਕਿ ਪ੍ਰਿੰਸ ਰੂਪਰਟ ਵਿੱਚ 150 ਮਿਲੀਮੀਟਰ ਤੱਕ ਮੀਂਹ ਅਤੇ 100 km/h ਦੀ ਰਫ਼ਤਾਰ ਨਾਲ ਹਵਾ ਚੱਲਣ ਦੀ ਭਵਿੱਖਬਾਣੀ ਕੀਤੀ ਗਈ ਹੈ। ਨੌਰਥ ਇੰਟਰੀਅਰ ਦੇ ਇਲਾਕਿਆਂ ਜਿਵੇਂ ਸਮਿਥਰਸ ਅਤੇ ਡਾਸਨ ਕ੍ਰੀਕ ਵਿੱਚ ਫਰੀਜ਼ਿੰਗ ਰੇਨ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਬੀਸੀ -ਯੂਕੌਨ ਸਰਹੱਦ ਅਤੇ ਸਾਊਥ ਕਲੌਂਡਾਈਕ ਹਾਈਵੇ ‘ਤੇ 50 ਸੈਂਟੀਮੀਟਰ ਤੱਕ ਦੀ ਬਰਫ਼ਬਾਰੀ ਦੀ ਸੰਭਾਵਨਾ ਹੈ।