Skip to main content

ਮੈਟਰੋ ਵੈਂਕੂਵਰ: ਮੌਸਮ ਵਿਭਾਗ ਨੇ ਮੈਟਰੋ ਵੈਂਕੂਵਰ ਵਿੱਚ ਭਾਰੀ ਬਰਸਾਤ ਦੀ ਚੇਤਾਵਨੀ ਜਾਰੀ ਕੀਤੀ ਹੈ, ਜਿੱਥੇ 70 ਮਿਲੀਮੀਟਰ ਤਕ ਮੀਂਹ ਪੈ ਸਕਦਾ ਹੈ।ਨੌਰਥ ਸ਼ੋਰ, ਟਰਾਈ-ਸਿਟੀਜ਼, ਅਤੇ ਮੈਪਲ ਰਿਜ ਵਰਗਏ ਪਹਾੜੀ ਇਲਾਕਿਆਂ ‘ਚ ਭਾਰੀ ਮੀਂਹ ਪਵੇਗਾ।ਮੌਸਮ ਮਾਹਰ ਮਾਈਕਲ ਕੱਸ ਅਨੁਸਾਰ ਮੀਂਹ ਦੁਪਹਿਰ ਤਕ ਜਾਰੀ ਰਹੇਗਾ, ਜਦੋਂਕਿ ਦਿਨ ਦਾ ਤਾਪਮਾਨ 9°C ਅਤੇ ਰਾਤ ਨੂੰ 5°C ਹੋਣ ਦੀ ਉਮੀਦ ਹੈ। ਵੀਕੈਂਡ ਤੱਕ ਹੋਰ ਭਾਰੀ ਮੀਂਹ ਹੋਣ ਦੀ ਸੰਭਾਵਨਾ ਹੈ। ਇਹ ਚੇਤਾਵਨੀ ਹਾਓ ਸਾਊਂਡ ਅਤੇ ਸਕੂਐਮਿਸ਼ ਲਈ ਵੀ ਜਾਰੀ ਕੀਤੀ ਗਈ ਹੈ। ਅਧਿਕਾਰੀਆਂ ਨੇ ਫਲੈਸ਼ ਹੜ੍ਹ , ਸੜਕਾਂ ‘ਤੇ ਪਾਣੀ ਇਕੱਠਾ ਹੋਣ ਅਤੇ ਨਦੀਆਂ-ਨਾਲਿਆਂ ਦੇ ਨੇੜੇ ਭੋਂ-ਖੋਰ ਦੀ ਸੰਭਾਵਨਾ ਨੂੰ ਲੈ ਕੇ ਸਾਵਧਾਨ ਰਹਿਣ ਦੀ ਅਪੀਲ ਕੀਤੀ ਹੈ।

Leave a Reply

Close Menu