ਪੈਰਿਸ: ਭਾਰਤੀ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਨੂੰ ਪੈਰਿਸ ਉਲੰਪਿਕ ਦੇ ਫਾਇਨਲ ਤੋਂ ਪਹਿਲਾਂ ਜ਼ਿਆਦਾ ਭਾਰ ਹੋਣ ਕਾਰਨ ਅਯੋਗ ਕਰਾਰ ਦਿੱਤੇ ਜਾਣ ਦੇ ਚਲਦੇ ਦੇਸ਼ ਵਾਸੀਆਂ ‘ਚ ਇਸ ਸਮੇਂ ਨਿਰਾਸ਼ਾ ਭਰਿਆ ਮਾਹੌਲ ਹੈ।
ਵਿਨੇਸ਼ ਫੋਗਾਟ ਨੇ 50 ਕਿੱਲੋਗ੍ਰਾਮ ਵਰਗ ਅਧੀਨ ਸੈਮੀਫਾਇਨਲ ਮੁਕਾਬਲੇ ‘ਚ ਕਿਊਬਾ ਦੀ ਪਹਿਲਵਾਨ ਗੁਜ਼ਮੈਨ ਲੋਪੇਜ਼ ਨੂੰ 5-0 ਨਾਲ ਹਰਾਕੇ ਫਾਇਨਲ ‘ਚ ਪੁੱਜੀ ਸੀ ਪਰ ਉਸਦਾ ਭਾਰ 100 ਗ੍ਰਾਮ ਵਧੇਰੇ ਹੋਣ ਦੇ ਚਲਦੇ ਉਸਦਾ ਚਾਂਦੀ ਦਾ ਤਮਗਾ ਵੀ ਖੁੱਸ ਗਿਆ ਹੈ।
ਜ਼ਿਕਰਯੋਗ ਹੈ ਕਿ ਵਿਨੇਸ਼ ਨੇ ਉਲੰਪਿਕ ਫਾਇਨਲ ‘ਚ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣਕੇ ਇਤਿਹਾਸ ਰਚਿਆ ਸੀ ਅਤੇ ਬੁੱਧਵਾਰ ਦੇਰ ਰਾਤ ਨੂੰ ਸੋਨ ਤਮਗੇ ਲਈ ਮੁਕਾਬਲਾ ਖੇਡਣਾ ਸੀ।