ਓਂਟਾਰੀਓ:ਵਾਟਰਲੂ, ਓਂਟਾਰੀਓ ਵਿੱਚ ਰਹਿੰਦੇ ਇਕ ਭਾਰਤੀ ਵਿਅਕਤੀ ਅਸ਼ਵਿਨ ਦੁਆਰਾ ਸਾਂਝੀ ਕੀਤੀ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਇੱਕ ਔਰਤ ਦੱਖਣੀ ਏਸ਼ੀਆਈਆਂ ਬਾਰੇ ਨਸਲਵਾਦੀ ਟਿੱਪਣੀਆਂ ਕਰ ਰਹੀ ਹੈ ਅਤੇ ਅਸ਼ਵਿਨ ਨੂੰ ਮਿਡਲ ਫਿੰਗਰ ਦਿਖਾ ਰਹੀ ਹੈ ਜਦੋਂ ਉਹ ਉੱਥੋਂ ਲੰਘ ਰਿਹਾ ਸੀ। ਇਸ ਔਰਤ ਵੱਲੋਂ ਕੈਨੇਡਾ ‘ਤੇ ਭਾਰਤੀਆਂ ਵੱਲੋਂ ਕਬਜ਼ਾ ਕਰਨ ਦਾ ਦੋਸ਼ ਲਾਇਆ ਗਿਆ ਅਤੇ ਉਹਨਾਂ ਨੂੰ ਵਾਪਸ ਜਾਣ ਲਈ ਕਹਿੰਦੀ ਨਜ਼ਰ ਆ ਰਹੀ ਹੈ।

ਅਸ਼ਵਿਨ ਦਾ ਕਹਿਣਾ ਹੈ ਕਿ ਸਾਲ 2023 ਤੋਂ ਉਸ ਅਤੇ ਉਸਦੇ ਦੋਸਤਾਂ ਨਾਲ ਇਹ ਘਟਨਾਵਾਂ ਆਮ ਹੋ ਗਈਆਂ ਹਨ। ਅਸਥਾਨਕ ਨੇਤਾਵਾਂ ਨੇ ਇਸ ਔਰਤ ਦੇ ਵਿਵਹਾਰ ਦੀ ਨਿੰਦਾ ਕੀਤੀ ਹੈ, ਜਦਕਿ ਅਸ਼ਵਿਨ ਦੇ ਇਕ ਦੋਸਤ ਨੇ ਪੁਲਿਸ ਕੋਲ ਰਿਪੋਰਟ ਵੀ ਦਰਜ ਕਰਵਾਈ ਹੈ। ਕੈਨੇਡਾ ਵਿੱਚ ਪੁਲਿਸ ਦੁਆਰਾ ਰਿਪੋਰਟ ਕੀਤੇ ਗਏ ਨਫ਼ਰਤੀ ਅਪਰਾਧਾਂ ਦੀ ਸਭ ਤੋਂ ਵੱਧ ਦਰ ਵਾਟਰਲੂ ਵਿੱਚ ਹੈ।

ਪੰਜਾਬੀ ਹੈਲਥ ਸਰਵਿਸਿਜ਼ ਦੇ ਬਲਦੇਵ ਮੱਤਾ ਵਰਗੇ ਮਾਹਿਰਾਂ ਦਾ ਕਹਿਣਾ ਹੈ ਕਿ ਵਧ ਰਿਹਾ ਨਸਲਵਾਦ ਆਰਥਿਕ ਤੰਗੀ ਅਤੇ ਕੈਨੇਡਾ ਅਤੇ ਭਾਰਤ ਦਰਮਿਆਨ ਵਧਦੇ ਸਿਆਸੀ ਤਣਾਅ ਨਾਲ ਜੁੜਿਆ ਹੋ ਸਕਦਾ ਹੈ।

ਫੋਟੋ:CBC

Leave a Reply