ਓਟਵਾ:ਵਾਇਆ ਰੇਲ (Via Rail) ਦੇ ਸੀ.ਈ.ਓ. ਵੱਲੋਂ ਫੈਡਰਲ ਸਰਕਾਰ ਤੋਂ ਹੁਣ ਹਵਾਈ ਯਾਤਰੀਆਂ ਵਾਂਗ,ਰੇਲ ਯਾਤਰੀਆਂ ਲਈ ਵੀ ‘ਬਿਲ ਆਫ ਰਾਈਟ’ (Bill of Right) ਦੀ ਮੰਗ ਕੀਤੀ ਜਾ ਰਹੀ ਹੈ।
ਉਹਨਾਂ ਵੱਲੋਂ ਇੱਕ ਇੰਟਰਵਿਊ ‘ਚ ਗੱਲਬਾਤ ਕਰਦੇ ਹੋਏ ਕਿਹਾ ਹੈ ਕਿ ਫੈਡਰਲ ਸਰਕਾਰ ਨੂੰ ਅਜਿਹੇ ਚਾਰਟਰ ਵੱਲ ਵਧਣਾ ਚਾਹੀਦਾ ਹੈ,ਜੋ ਕਿ ਦੇਰੀ ਹੋਣ ਦੀ ਸੂਰਤ ‘ਚ ਯਾਤਰੀਆਂ ਨੂੰ ਮੁਆਵਜ਼ਾ ਦੇਣਾ ਯਕੀਨੀ ਬਣਾਵੇ।
ਜ਼ਿਕਰਯੋਗ ਹੈ ਕਿ ਵਾਇਆ ਰੇਲ ਦੀਆਂ 62 ਫੀਸਦ ਰੇਲ-ਗੱਡੀਆਂ ਇਸ ਤਾਜ਼ਾ ਤਿਮਾਹੀ ‘ਚ ਟਾਈਮ ‘ਤੇ ਰਹੀਆਂ।
ਜੋ ਕਿ ਇੱਕ ਸਾਲ ਪਹਿਲਾਂ ਦੀ 53% ਨਾਲੋਂ ਵੱਧ ਰਹੀ ਹੈ।
ਇਸ ਤੋਂ ਇਲਾਵਾ ਉਹਨਾਂ ਵੱਲੋਂ ਇਸ ਨਿਯਮ ਦੀ ਵੀ ਮੰਗ ਕੀਤੀ ਜਾ ਰਹੀ ਹੈ ਜੋ ਕ੍ਰਾਊਨ ਕਾਰਪੋਰੇਸ਼ਨ ਦੀਆਂ ਗੱਡੀਆਂ ਨੂੰ ਫਰੇਟ ਟ੍ਰੇਨਾਂ ਦੇ ‘ਰਾਈਟ ਆਫ ਵੇਅ’ ਦਾ ਅਧਿਕਾਰ ਦੇਵੇਗਾ।