Skip to main content

ਵੈਨਕੂਵਰ:ਵੈਨਕੂਵਰ ਪੁਲੀਸ (Vancouver Police)  ਵੱਲੋਂ ਡ੍ਰੱਗ ਯੂਜ਼ਰ ਲਿਬਰੇਸ਼ਨ ਫੰਡ (DLUF) ਦੇ ਦਫ਼ਤਰਾਂ ਦੀ ਛਾਪੇਮਾਰੀ ਕੀਤੀ ਗਈ,ਅਤੇ ਦੋ ਜਣਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ।

ਪੁਲੀਸ ਮੁਤਾਬਕ ਇਸ ਆਰਗਨਾਈਜ਼ੇਸ਼ਨ ਦੇ ਆਪਰੇਸ਼ਨਜ਼ ਨੂੰ ਲੈ ਕੇ ਚੱਲ ਰਹੀ ਜਾਂਚ ਦੇ ਸਿਲਸਿਲੇ ‘ਚ ਇਹ ਛਾਪੇਮਾਰੀ ਕੀਤੀ ਗਈ ਸੀ।

ਦੱਸ ਦੇਈਏ ਕਿ ਡ੍ਰੱਗ ਯੂਜ਼ਰ ਲਿਬਰੇਸ਼ਨ ਫੰਡ ਤੋਂ ਆਪਣੇ ਕੰਪੈਸ਼ਨ ਕਲੱਬ ਪ੍ਰੋਗਰਾਮ ਲਈ ਡ੍ਰੱਗ ਖਰੀਦਣ ਅਤੇ ਟੈਸਟ ਕਰਨ ਉੱਪਰ ਆਏ ਖਰਚਿਆਂ ਸਬੰਧੀ ਪੁੱਛਗਿੱਛ ਕੀਤੀ ਜਾ ਰਹੀ ਸੀ।ਜਿਸਤੋਂ ਬਾਅਦ ਇਹ ਰੇਡ ਕੀਤੀ ਗਈ।

ਵੈਨਕੂਵਰ ਪੁਲੀਸ ਮਹਿਕਮੇ ਦੇ ਆਰਗੇਨਾਈਜ਼ਡ ਕ੍ਰਾਈਮ ਸੈਕਸ਼ਨ ਦੇ ਅਧਿਕਾਰੀ ਨੇ ਇਸ ਬਾਰੇ ਬੋਲਦਿਆਂ ਕਿਹਾ ਕਿ ਡ੍ਰੱਗ ਯੂਜ਼ਰ ਲਿਬਰੇਸ਼ਨ ਫੰਡ ਦਾ ਉਦੇਸ਼ ਜ਼ਹਿਰੀਲੇ ਨਸ਼ੇ ਕਾਰਨ ਹੋਣ ਵਾਲੇ ਨੁਕਸਾਨ ਨੂੰ ਘਟਾਉਣਾ ਸੀ।ਅਤੇ ਪੁਲੀਸ ਵੱਲੋਂ ਹਮੇਸ਼ਾ ਚੇਤਾਵਨੀ ਦਿੱਤੀ ਜਾਂਦੀ ਹੈ ਕਿ ਜੋ ਕੋਈ ਵੀ ਕ੍ਰਿਮੀਨਲ ਕੋਡ ਜਾਂ ਕੰਟਰੋਲਡ ਡਰੱਗਜ਼ ਐਂਡ ਸਬਸਟੈਂਸ ਐਕਟ ਦੀ ਉਲੰਘਣਾ ਕਰੇਗਾ,ਉਹਨਾਂ ਨੂੰ ਅਪਰਾਧਕ ਦੋਸ਼ਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਉਹਨਾਂ ਦੱਸਿਆ ਕਿ ਇਸ ਸਮੂਹ ਵੱਲੋਂ ਜਾਣਬੁੱਝਕੇ ਡਾਊਨਟਾਊਨ ਈਸਟਸਾਈਡ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਕੰਮ ਕੀਤਾ ਜਾ ਰਿਹਾ ਸੀ,ਜਿਸਨੂੰ ਲੈ ਕੇ ਪੁਲੀਸ ਵੱਲੋਂ ਕਾਰਵਾਈ ਕੀਤੀ ਗਈ ਅਤੇ 2 ਜਣਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ।

Leave a Reply