ਵੈਨਕੂਵਰ:ਵੈਨਕੂਵਰ ਆਈਲੈਂਡ ਯੂਨੀਵਰਸਟੀ ਵੱਲੋਂ ਅਗਲੇ ਸਾਲ ਤੋਂ ਸੰਗੀਤ ਕੋਰਸ ਬੰਦ ਕੀਤੇ ਜਾ ਰਹੇ ਹਨ।
ਜਿਸਦੇ ਚਲਦੇ ਬੀ.ਸੀ. ਦੇ ਨਨਾਇਮੋ ਵਿਖੇ ਸਟਾਫ਼ ਮੈਂਬਰ ਅਤੇ ਸੰਗੀਤ ਸਟਾਫ਼ ‘ਚ ਵੀ ਚਿੰਤਾ ਪਾਈ ਜਾ ਰਹੀ ਹੈ।
ਦੱਸ ਦੇਈਏ ਕਿ ਬੋਰਡ ਦੀ ਪਿਛਲੇ ਹਫ਼ਤੇ ਹੋਈ ਬੈਠਕ ‘ਚ ਕਿਹਾ ਗਿਆ ਹੈ ਕਿ ਮਿਊਜ਼ਿਕ ਪ੍ਰੋਗਰਾਮ ‘ਚ ਘੱਟ ਇਨਰੋਲਮੈਂਟ ਦੇ ਚਲਦੇ ਆਪਣੇ ਜ਼ਿੰਮੇਵਾਰੀ ਨੂੰ ਧਿਆਨ ‘ਚ ਰੱਖਦੇ ਹੋਏ ਇਸ ਪ੍ਰੋਗਾਰਮ ਨੂੰ ਅਗਲੇ ਸਾਲ ਤੱਕ ਹਟਾਏ ਜਾਣ ਦਾ ਫੈਸਲਾ ਕੀਤਾ ਗਿਆ ਹੈ।
ਜ਼ਿਕਰਯੋਗ ਹੈ ਕਿ ਸੰਗੀਤ ਕੋਰਸ ਹਟਾਏ ਜਾਣ ਦੇ ਚਲਦੇ ‘ਬੈਚਲਰ ਆਫ ਮਿਊਜ਼ਿਕ, ਮਿਊਜ਼ਿਕ ਕਲਾਸੀਕਲ ਟ੍ਰਾਂਸਫ਼ਰ ਅਤੇ ਜੈਜ਼ ਡਿਪਲੋਮਾ’ ਉਪਲੱਬਧ ਨਹੀਂ ਹੋਵੇਗਾ।
ਓਥੇ ਹੀ ਨਨਾਇਮੋ ਇੰਟਰਨੈਸ਼ਨਲ ਜੈਜ਼ ਫੈਸਟੀਵਲ ਐਸੋਸੀਏਸ਼ਨ ਵੱਲੋਂ ਇਸ ਫੈਸਲੇ ਦੀ ਨਿੰਦਾ ਕੀਤੀ ਗਈ ਹੈ ਅਤੇ ਕਿਹਾ ਹੈ ਕਿ ਇਹ ਫੈਸਲਾ ਵੈਨਕੂਵਰ ਆਈਲੈਂਡ ਦੇ ਕਲਚਰਲ ਫੈਬਰਿਕ ਨੂੰ ਵੱਡਾ ਨੁਕਸਾਨ ਪਹੁੰਚੇਗਾ।