ਵੈਨਕੂਵਰ: ਵੈਨਕੂਵਰ ਕਨੱਕਸ ਨੇ ਐਨਹਾਈਮ ਡੱਕਸ ਦੇ ਖ਼ਿਲਾਫ਼ 2-0 ਦੀ ਲੀਡ ਬਣਾਈ ਸੀ,ਪਰ ਉਹਨਾਂ ਨੇ ਆਪਣਾ ਫੋਕਸ ਗੰਵਾ ਦਿੱਤਾ,ਜਿਸ ਉਪਰੰਤ ਡੱਕਸ ਨੇ ਚਾਰ ਗੋਲ ਬਣਾਏ ਅਤੇ ਕਨੱਕਸ ਨੂੰ 5-2 ਨਾਲ ਹਰਾ ਦਿੱਤਾ।
ਇਹ ਇਸ ਸੀਜ਼ਨ ‘ਚ 17ਵੀਂ ਵਾਰ ਹੈ, ਜਦੋਂ ਕਨੱਕਸ ਨੇ ਲੀਡ ਦੇ ਬਾਅਦ ਮੈਚ ਹਾਰਿਆ।ਟੀਮ ਕੋਲ ਗੇਮ ਪਲੈਨ ਸੀ,ਪਰ ਲਾਗੂ ਕਰਨ ‘ਚ ਕਮੀ ਰਹੀ,ਖ਼ਾਸਕਰ ਅੇਨਹਾਈਮ ਦੇ ਤੀਬਰ ਹਮਲਿਆਂ ਨੂੰ ਰੋਕਣ ‘ਚ ਕਨੱਕਸ ਅਸਫਲ ਰਿਹਾ।
ਕੋਚ ਰਿਕ ਟੋਸ਼ ਨੇ ਟੀਮ ਦੀ ਆਲੋਚਨਾ ਕੀਤੀ ਅਤੇ ਕਿਹਾ ਹੈ ਕਿ ਟੀਮ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ।
ਕਨੱਕਸ ਜੋ ਕਿ ਹੁਣ ਆਪਣੇ ਰੋਡ ਟ੍ਰਿਪ ‘ਤੇ 1-3 ਹਨ, ਅਤੇ ਪਲੇਟਿਫਸ ਵਿੱਚ ਜਾਣਾ ਹੈ ਤਾਂ ਉਹਨਾਂ ਨੂੰ ਹੋਰ ਇਕਸਾਰਤਾ ਦੀ ਲੋੜ ਹੈ।