ਅਮਰੀਕਾ:ਅਮਰੀਕਾ (US) ਵੱਲੋਂ ਇੱਕ ਭਾਰਤੀ (Indian) ਨਾਗਰਿਕ ਉੱਪਰ ਅਮਰੀਕਾ ਦੀ ਧਰਤੀ ‘ਤੇ ਇੱਕ ਸਿੱਖ ਵੱਖਵਾਦੀ ਦੀ ਹੱਤਿਆ ਦੀ ਇੱਕ ਅਸਫਲ ਸਾਜਿਸ਼ ਪਲਾਟ ਕੀਤੇ ਜਾਣ ਦਾ ਦੋਸ਼ ਲਗਾਇਆ ਗਿਆ ਹੈ।
ਇਸ ਸਬੰਧ ਵਿੱਚ ਕਤਲ ਦੀ ਕੋਸ਼ਿਸ਼ ਕਰਨ ਵਾਲੇ ਦੋਸ਼ੀ ਵਿਰੁੱਧ ਦੋਸ਼ਾਂ ਦਾ ਐਲਾਨ ਕੀਤਾ ਹੈ।
ਦੱਸ ਦੇਈਏ ਕਿ ਇਸ ਸਬੰਧ ਵਿੱਚ ਨਿਖਲ ਗੁਪਤਾ (52) ਨੂੰ ਜੂਨ ਮਹੀਨੇ ‘ਚ ਅਥਾਰਿਟੀਜ਼ ਦੁਆਰਾ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ।
ਮੈਨਹਟਨ ‘ਚ ਫੈਡਰਲ ਵਕੀਲ ਨੇ ਜਾਣਕਾਰੀ ਦਿੰਦੇ ਦੱਸਿਆ ਕਿ ਨਿਖਲ ਗੁਪਤਾ ਵੱਲੋਂ ਨਿਊ ਯਾਰਕ ਦੇ ਰਹਿਣ ਵਾਲੇ ਸਿੱਖ ਵੱਖਵਾਦੀ ਨੂੰ ਮਾਰਨ ਲਈ ਭਾਰਤ ਸਰਕਾਰ ਦੇ ਇੰਟੈਲੀਜੈਂਸ ਅਤੇ ਸਿਕਊਰਟੀ ਵਰਕਰ ਵਜੋਂ ਕੰਮ ਕਰ ਇਸ ਅਸੈਸੀਨੇਸ਼ਨ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਗਈ।
ਉਹਨਾਂ ਕਿਹਾ ਕਿ ਗੁਪਤਾ ਵੱਲੋਂ ਇਸ ਕਤਲ ਲਈ ਕਥਿਤ ਤੌਰ ‘ਤੇ $100,000 ਦੇ ਇਵਜ਼ ਦਾ ਵੀ ਭਰੋਸਾ ਦਿੱਤਾ ਗਿਆ ਸੀ।
ਉੱਧਰ ਭਾਰਤ ਸਰਕਾਰ ਵੱਲੋਂ ਵੀ ਇਸ ਸਬੰਧ ‘ਚ ਇੱਕ ਉੱਚ-ਪੱਧਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ;
ਨਾਲ ਹੀ ਇਹ ਵੀ ਕਿਹਾ ਗਿਆ ਹੈ ਕਿ ਭਾਰਤ ਸਰਕਾਰ ਇਸਨੂੰ ਗੰਭੀਰਤਾ ਨਾਲ ਲੈ ਰਹੀ ਹੈ,ਕਿਉਂਕਿ ਇਹ ਮੁੱਦਾ ਰਾਸ਼ਟਰੀ ਸੁਰੱਖਿਆ ਦੇ ਨਾਲ ਜੁੜਿਆ ਹੋਇਆ ਹੈ।