ਕੈਲੀਫੋਰਨੀਆ:ਊਬਰ (Uber) ਵੱਲੋਂ ਕੈਲੀਫੋਰਨੀਆ (California) ‘ਚ ਡਰਾਈਵਰਾਂ ਦੀ ਉਮਰ ਸੀਮਾ ਵਧਾ ਕੇ 25 ਸਾਲ ਕੀਤੀ ਜਾ ਰਹੀ ਹੈ। ਕੰਪਨੀ ਦਾ ਕਹਿਣਾ ਹੈ ਕਿ ਇਹ ਕਦਮ ਕਮਰਸ਼ੀਅਲ ਆਟੋ ਇੰਸ਼ੋਰੈਂਸ ਦੀਆਂ ਕੀਮਤਾਂ ਵਿੱਚ ਵਾਧਾ ਹੋਣ ਕਾਰਨ ਚੁੱਕਿਆ ਗਿਆ ਹੈ।
ਦੱਸ ਦੇਈਏ ਕਿ ਇਸ ਤੋਂ ਪਹਿਲਾਂ ਊਬਰ ਡਰਾਈਵਰਾਂ ਲਈ ਘੱਟੋ-ਘੱਟ ਲੋੜੀਂਦੀ ਉਮਰ 21 ਸਾਲ ਸੀ, ਜਿਸ ‘ਚ ਹੁਣ ਵਾਧਾ ਕਰਦੇ ਹੋਏ 25 ਸਾਲ ਕਰ ਦਿੱਤਾ ਗਿਆ ਹੈ।
ਇਹ ਨਵਾਂ ਨਿਯਮ ਸਿਰਫ਼ ਉਹਨਾਂ ਊਬਰ ਡਰਾਈਵਰ ਉੱਪਰ ਲਾਗੂ ਹੋਵੇਗਾ, ਜੋ ਯਾਤਰੀਆਂ ਨੂੰ ਟ੍ਰਾਂਸਪੋਰਟ ਕਰਨਗੇ।
ਹਾਲਾਂਕਿ ਫੂਡ ਡਿਲਿਵਰੀ ਅਤੇ ਊਬਰ ਈਟਸ ਲਈ ਕੰਮ ਕਰਨ ਵਾਲੇ ਡਰਾਈਵਰ ਇਸ ਨਿਯਮ ਤੋਂ ਬਾਹਰ ਰਹਿਣਗੇ।
ਜ਼ਿਕਰਯੋਗ ਹੈ ਕਿ ਕੈਲੀਫੋਰਨੀਆ ‘ਚ ਊਬਰ ਲਈ ਇੰਸ਼ੋਰੈਂਸ (Insurance) ਰੇਟ, ਨਿੱਜੀ ਟੈਕਸੀ ਦੇ ਮੁਕਾਬਲੇ ਕਾਫ਼ੀ ਜ਼ਿਆਦਾ ਹਨ। ਜਿਸਦੇ ਚਲਦੇ ਕੰਪਨੀ ਵੱਲੋਂ ਇਹ ਕਦਮ ਚੁੱਕਿਆ ਗਿਆ ਹੈ।