ਕੈਲੀਫੋਰਨੀਆ:ਉੱਤਰੀ ਕੈਲੀਫੋਰਨੀਆ ‘ਚ ਭੂਚਾਲ ਦੇ ਝਟਕੇ ਮਹਿਸੂਸ ਕਰਨ ਤੋਂ ਬਾਅਦ ਅਧਿਕਾਰੀਆਂ ਵੱਲੋਂ ਸੁਨਾਮੀ ਦੀ ਚੇਤਾਵਨੀ ਜਾਰੀ ਕੀਤੀ ਗਈ ਹੈ।
ਵੀਰਵਾਰ ਸਵੇਰੇ 10:44 ਵਜੇ ਓਰੇਗਨ ਬਾਰਡਰ ਦੇ ਨੇੜੇ ਪੈਂਦੇ ਛੋਟੇ ਜਿਹੇ ਸ਼ਹਿਰ ਫਰਨਡੇਲ ਵਿਖੇ ਭੂਚਾਲ ਮਹਿਸੂਸ ਕੀਤਾ ਗਿਆ ਹੈ।ਜਿਸਦੀ ਜਾਣਕਾਰੀ ਯੂ.ਐੱਸ. ਜਿਓਲੋਜੀਕਲ ਸਰਵੇ ਵੱਲੋਂ ਦਿੱਤੀ ਗਈ ਹੈ।
ਇਸ ਉਪਰੰਤ ਸੇਨ ਫ੍ਰਾਂਸਿਸਕੋ ਬੇਅ ਏਰੀਆ ਰੈਪਿਡ ਟ੍ਰਾਂਜ਼ਿਟ ਜ਼ਿਲ੍ਹੇ ਵੱਲੋਂ ਸਾਰੀਆਂ ਦਿਸ਼ਾਵਾਂ ‘ਚ ਟ੍ਰੈਫਿਕ ਰੋਕ ਦਿੱਤੀ ਗਈ।
ਜ਼ਿਕਰਯੌਗ ਹੈ ਕਿ ਕੈਲੀਫੋਰਨੀਆ ‘ਚ 5.3 ਮਿਲ਼ੀਅਨ ਲੋਕ ਸੁਨਾਮੀ ਦੀ ਚੇਤਾਵਨੀ ਦੇ ਅਧੀਨ ਹਨ।ਇਲਾਕੇ ‘ਚ 7 ਤੀਬਰਤਾ ਵੱਲਾ ਭੂਚਾਲ ਦਰਜ ਕੀਤਾ ਗਿਆ ਹੈ।ਯੂ.ਐੱਸ. ਜਿਓਲੋਜੀਕਲ ਸਰਵੇ ਵੱਲੋਂ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ,ਜੋ ਕਿ ਬੇਹੱਦ ਘੱਟ ਨੁਕਸਾਨ ਨੂੰ ਦਰਸਾਉਂਦਾ ਹੈ।