ਬ੍ਰਿਟਿਸ਼ ਕੋਲੰਬੀਆ: ਬੀ.ਸੀ. ਸੂਬੇ ਦੀ ਟਰੱਕ ਕੰਪਨੀ ਦੁਆਰਾ ਟ੍ਰਾਸਪੋਰਟ ਮਨਿਸਟਰੀ ‘ਤੇ ਮੁਕੱਦਮਾ ਕੀਤਾ ਜਾ ਰਿਹਾ ਹੈ।
ਬੀ.ਸੀ. ਸੁਪਰੀਮ ਕੋਰਟ ‘ਚ ਕੀਤੀ ਗਈ ਪਟੀਸ਼ਨ ‘ਚ ਚੌਹਾਨ ਫਰੇਟਰ ਫਾਰਵਰਡਜ਼ ਦਾ ਕਹਿਣਾ ਹੈ ਕਿ 28 ਦਸੰਬਰ ਤੋਂ ਲੈ ਕੇ ਹੁਣ ਤੱਕ ਇਸ ਕਾਰਨ ਲੱਖਾਂ ਡਾਲਰ ਦਾ ਨੁਕਸਾਨ ਹੋਇਆ ਹੈ।
ਜ਼ਿਕਰਯੋਗ ਹੈ ਕਿ 28 ਦਸੰਬਰ ਨੂੰ ਕਮਰਸ਼ੀਅਲ ਵਹੀਕਲ ਸੇਫਟੀ ਐਂਡ ਇਨਫੋਰਸਮੈਂਟ ਬ੍ਰਾਂਚ ਨੇ ਸਿਰਫ਼ ਦੋ ਸਾਲਾਂ ‘ਚ ਛੇ ਓਵਰਪਾਸ ਕਰੈਸ਼ ਤੋਂ ਬਾਅਦ ਕੰਪਨੀ ਦੇ ਆਪ੍ਰੇਸ਼ਨਾਂ ਨੂੰ ਸਸਪੈਂਡ ਕਰ ਦਿੱਤਾ ਸੀ।
ਪਟੀਸ਼ਨ ‘ਚ ਦਾਅਵਾ ਕੀਤਾ ਗਿਆ ਹੈ ਕਿ ਕੰਪਨੀ ਦੀ ਫਲੀਟ ਰੱਦ ਕਰਨ ਦੇ ਚਲਦੇ 63 ਡ੍ਰਾਈਵਰ ਅਤੇ ਸਬੰਧਤ ਟਰੱਕ ਮਾਲਕ ਪ੍ਰਭਾਵਿਤ ਹੋਏ ਹਨ,ਜਿਨ੍ਹਾਂ ਲਈ ਇਹੀ ਕੰਮ ਅਮਦਨੀ ਦਾ ਇੱਕ-ਇੱਕ ਸਾਧਨ ਰਿਹਾ ਹੈ।
ਕੰਪਨੀ ਦਾ ਦਾਅਵਾ ਹੈ ਕਿ 1 ਮਿਲੀਅਨ ਡਾਲਰ ਦਾ ਨੁਕਸਾਨ ਹੋਣ ਤੋਂ ਇਲਾਵਾ ਕੰਪਨੀ ਦੇ ਬਹੁਤ ਸਾਰੇ ਗਾਹਕ ਅਤੇ ਕਾਂਟੈਕਟ ਵੀ ਗੰਵਾ ਦਿੱਤੇ ਹਨ।