Skip to main content

ਵੈਨਕੂਵਰ: ਛੁੱਟੀਆਂ ਦਾ ਸੀਜ਼ਨ ਆਉਣ ਦੇ ਨਾਲ ਹੀ ਲੋਕਾਂ ਵੱਲਂ ਛੁੱਟੀਆਂ ਦਾ ਆਨੰਦ ਮਾਨਣ ਲਈ ਆਪਣੇ ਯੋਜਨਾਬੱਧ ਡੈਸਟੀਨੇਸ਼ਨ ‘ਤੇ ਮਨਾਉਣ ਦੀ ਸ਼ੁਰੂਆਤ ਹੋ ਚੁੱਕੀ ਹੈ।
ਅੱਜ ਦਾ ਦਿਨ ਬੀ.ਸੀ. ਫੈਰੀਜ਼ (B.C. Ferries) ਅਤੇ ਵੈਨਕੂਵਰ ਇੰਟਰਨੈਸ਼ਨਲ ਏਅਰਪੋਰਟ (Vancouver International Airport) ਲਈ ਸਭ ਤੋਂ ਰੁੱਝਿਆ ਹੋਇਆ ਦਿਨ ਰਹੇਗਾ।
ਏਅਰਪੋਰਟ ਅਧਿਕਾਰੀਆਂ ਵੱਲੋਂ ਅੱਜ 74,500 ਤੋਂ ਵੱਧ ਯਾਤਰੀਆਂ ਆਉਣ ਦੀ ਉਮੀਦ ਕੀਤੀ ਜਾ ਰਹੀ ਹੈ।
ਓਥੇ ਹੀ ਕ੍ਰਿਸਮਸ ਮੌਕੇ 64,000 ਯਾਤਰੀਆਂ ਦੁਆਰਾ ਯਾਤਰਾ ਕਰਨ ਦੀ ਸੰਭਾਵਨਾ ਹੈ।
ਬਾੱਕਸਿੰਗ ਡੇ ਵਾਲੇ ਦਿਨ ਇਹ ਗਿਣਤੀ 68,000 ਰਹਿਣ ਦੀ ਉਮੀਦ ਕੀਤੀ ਜਾ ਰਹੀ ਹੈ।
ਏਅਰਪੋਰਟ ਅਧਿਕਾਰੀਆਂ ਵੱਲੋਂ ਯਾਤਰੀਆਂ ਨੂੰ ਸਮੇਂ ਤੋਂ ਪਹਿਲਾਂ ਏਅਰਪੋਰਟ ਲਈ ਨਿਕਲਣ ਦੀ ਸਲਾਹ ਦਿੱਤੀ ਜਾ ਰਹੀ ਹੈ ਤਾਂ ਜੋ ਸਿਕਊੂਰਟੀ ਸਕ੍ਰੀਨਿੰਗ ਅਤੇ ਏਅਰਪੋਰਟ ਤੱਕ ਪਹੁੰਚਣ ਲਈ ਵਾਧੂ ਸਮਾਂ ਹੋਵੇ।
ਦੂਜੇ ਪਾਸੇ ਬੀ.ਸੀ. ਫੈਰੀਜ਼ ਵੱਲੋਂ ਵੀ ਪੂਰੀ ਤਿਆਰੀ ਕਰਨ ਦਾ ਦਾਅਵਾ ਕੀਤਾ ਜਾ ਰਿਹਾ ਹੈ,ਹਾਲਾਂਕਿ ਅੱਜ ਪਹਿਲੇ ਹੀ ਦਿਨ ਦੋ ਯਾਤਰਾਵਾਂ ਦੇਰੀ ਨਾਲ ਚੱਲੀਆਂ।
ਬੀ.ਸੀ. ਫੈਰੀਜ਼ ਵੱਲੋਂ ਇਸਦਾ ਕਾਰਨ ਸਟਾਫ ਦੀ ਕਮੀ ਦੱਸਿਆ ਜਾ ਰਿਹਾ ਹੈ।

Leave a Reply