ਵੈਨਕੂਵਰ:ਮੈਟਰੋ ਵੈਨਕੂਵਰ ਵਿਖੇ ਹੈਂਡੀਡਾਰਟ ਵਰਕਰ ਹੜਤਾਲ੍ਹ ‘ਤੇ ਹਨ, ਅਤੇ ਆਪਣੇ ਮਾਲਕ ਟ੍ਰਾਂਸਡੇਵ ਦੀ ਆਖਰੀ ਪੇਸ਼ਕਸ਼ ਰੱਦ ਕਰਨ ਤੋਂ ਬਾਅਦ ਹੁਣ ਸਾਰਥਕ ਸਮਝੌਤੇ ਦੀ ਮੰਗ ਕਰ ਰਹੇ ਹਨ।ਦੋਵੇਂ ਧਿਰਾਂ ‘ਚ ਗੱਲਬਾਤ ਚੱਲ ਰਹੀ ਹੈ ਪਰ ਟ੍ਰਾਂਸਡੇਵ 12 ਸਤੰਬਰ ਤੱਕ ਕੋਈ ਕਾਊਂਟਰ ਪ੍ਰਪੋਜ਼ਲ ਨਹੀਂ ਪ੍ਰਦਾਨ ਕਰੇਗਾ।

ਵਰਕਰਜ਼ ਯੂਨੀਅਨ ਏਟੀਯੂ ਲੋਕਲ 1724,ਕਿਸੇ ਵੀ ਸਮੇਂ ਗੱਲਬਾਤ  ਲਈ ਤਿਆਰ ਹੈ ਅਤੇ ਕੱਲ੍ਹ ਨੂੰ ਟ੍ਰਾਂਸਡੇਵ ਦੇ ਦਫ਼ਤਰ ਸਾਹਮਣੇ ਰੈਲੀ ਕੱਢਣ ਦੀ ਵੀ ਯੋਜਨਾ ਬਣਾਈ ਜਾ ਰਹੀ ਹੈ।

ਜ਼ਿਕਰਯੋਗ ਹੈ ਕਿ ਹੈਂਡੀਡਾਰਟ ਵੱਲੋਂ ਉਹਨਾਂ ਨੂੰ ਸੇਵਾਵਾਂ ਮੁਹੱਈਆ ਕਰਵਾਉਂਦੀ ਹੈ ਜੋ ਕਿ ਕਨਵੈਸ਼ਨਲ ਟ੍ਰਾਂਜ਼ਿਟ ਸਰਵਿਸਜ਼ ਲੈਣ ਦੇ ਯੋਗ ਨਹੀਂ ਹਨ।ਹਾਲਾਂਕਿ ਮੈਡੀਕਲ ਟ੍ਰਿਪ ਲਈ ਅਜੇ ਵੀ ਸੇਵਾਵਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।

ਓਥੇ ਹੀ ਹੈਂਡੀਡਾਰਟ ਉੱਪਰ ਨਿਰਭਰ ਕਰਨ ਵਾਲੇ ਨਿਵਾਸੀਆਂ ਵੱਲੋਂ ਸਾਰਥਕ ਸਮਝੌਤੇ ਦੀ ਉਮੀਦ ਕੀਤੀ ਜਾ ਰਹੀ ਹੈ,ਤਾਂ ਜੋ ਹੜਤਾਲ ਹੋਣ ਦੇ ਚਲਦੇ ਦਰਪੇਸ਼ ਆਉਣ ਵਾਲੀਆਂ ਦਿੱਕਤਾਂ ਦਾ ਸਾਹਮਣਾ ਨਾ ਕਰਨਾ ਪਵੇ।

Leave a Reply