Skip to main content

ਐੱਫ.ਬੀ.ਆਈ. ਵੱਲੋਂ ਤਾਜ਼ਾ ਜਾਣਕਾਰੀ ਸਾਂਝੀ ਕਰਦੇ ਦੱਸਿਆ ਜਾ ਰਿਹਾ ਹੈ ਕਿ ਨਿਊ ਓਰਲੀਨਜ਼ ਵਿਖੇ ਘਾਤਕ ਘਟਨਾ ਨੂੰ ਅੰਜਾਮ ਦੇਣ ਵਾਲਾ ਪਿਕਅੱਪ ਡਰਾਈਵਰ ਇਕੱਲਾ ਇਸ ਘਟਨਾ ‘ਚ ਸ਼ਾਮਲ ਸੀ।
ਜ਼ਿਕਰਯੋਗ ਹੈ ਕਿ ਨਵੇਂ ਸਾਲ ਵਾਲੇ ਦਿਨ ਤੜਕਸਾਰ 3.15 ਵਜੇ ਇੱਕ ਵਿਅਕਤੀ ਵੱਲੋਂ ਨਵਾਂ ਸਾਲ ਮਨਾ ਰਹੇ ਲੋਕਾਂ ਉੱਤੇ ਟਰੱਕ ਚੜ੍ਹਾ ਦਿੱਤਾ ਗਿਆ,ਨਤੀਜਨ 15 ਜਣਿਆਂ ਦੀ ਮੌਤ ਹੋ ਗਈ ਅਤੇ 30 ਜਣੇ ਜ਼ਖ਼ਮੀ ਹੋ ਗਏ।
ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਵਿਅਕਤੀ ਦੀ ਪਛਾਣ ਸ਼ਮਸ਼ੂਦੀਨ ਜਬਾਰ ਵਜੋਂ ਹੋਈ ਹੈ,ਜੋ ਕਿ ਅਮਰੀਕਾ ਦਾ ਰਹਿਣ ਵਾਲਾ ਸੀ ਅਤੇ ਅਮਰੀਕੀ ਫੌਜ ‘ਚ ਵੀ ਰਹਿ ਚੁੱਕਿਆ ਹੈ।
ਉਸ ਵੱਲੋਂ ਹਮਲਾ ਕਰਨ ਤੋਂ ਪਹਿਲਾਂ ਆਈ.ਐੱਸ.ਆਈ.ਐੱਸ. ਨਾਲ ਵਫਾਦਾਰੀ ਦਾ ਜਨਤਕ ਤੌਰ ‘ਤੇ ਇਜ਼ਹਾਰ ਵੀ ਕੀਤਾ ਸੀ।
ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਈਡਨ ਵੱਲੋਂ ਇਸ ਘਟਨਾ ਦੀ ਨਿੰਦਾ ਕੀਤੀ ਗਈ ਹੈ।ਕੈਨੇਡੀਅਨ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਵੀ ਇਸ ਘਟਨਾ ਦੀ ਸਖਤ ਸ਼ਬਦਾਂ ‘ਚ ਨਿਖੇਧੀ ਕੀਤੀ ਗਈ ਹੈ।

Leave a Reply