ਓਟਵਾ:ਕੈਨੇਡਾ ਦੀ ਸਾਲਾਨਾ ਮਹਿੰਗਾਈ ਦਰ ਦਸੰਬਰ ਵਿੱਚ 1.8% ਤੱਕ ਘੱਟ ਗਈ, ਜਿਸਦਾ ਮੁੱਖ ਕਾਰਨ ਫੈਡਰਲ ਸਰਕਾਰ ਵੱਲੋਂ ਕੁਝ ਵਸਤੂਆਂ ‘ਤੇ ਅਸਥਾਈ ਫੈਡਰਲ ਟੈਕਸ ‘ਚ ਦਿੱਤੀ ਛੂਟ ਦੱਸਿਆ ਜਾ ਰਿਹਾ ਹੈ। ਇਸ ਵਿੱਚ ਰੈਸਟੌਰੈਂਟ ਦਾ ਖਾਣਾ,ਸ਼ਰਾਬ, ਤੰਬਾਕੂ ਅਤੇ ਕੱਪੜੇ ਵਰਗੇ ਆਈਟਮ ਸ਼ਾਮਲ ਹਨ। ਜੇ ਇਹ ਟੈਕਸ ਛੂਟ ਨਾ ਹੁੰਦੀ ਤਾਂ ਮਹਿੰਗਾਈ ਦਰ 2.3% ਹੁੰਦੀ। ਗ੍ਰੋਸਰੀ ਦੀਆਂ ਕੀਮਤਾਂ ਵੀ ਪਿਛਲੇ ਮਹੀਨੇ ਨਾਲੋਂ ਘੱਟ ਹੋ ਕੇ 1.9% ਹੋ ਗਈਆਂ ਹਨ। ਹੁਣ ਸਭ ਦੀਆਂ ਨਜ਼ਰਾਂ ਬੈਂਕ ਆਫ਼ ਕੈਨੇਡਾ ‘ਤੇ ਟਿਕੀਆਂ ਹਨ, ਜੋ ਅਗਲੇ ਹਫਤੇ ਵਿਆਜ ਦਰਾਂ ਬਾਰੇ ਫੈਸਲਾ ਕਰੇਗਾ।