ਓਟਵਾ : ਕੈਨੇਡਾ ਦੇ ਸੈਂਟਰਲ ਬੈਂਕ ਨੇ ਵਿਆਜ ਦਰਾਂ ਵਿੱਚ 50 ਬੇਸਿਸ ਪੋਇੰਟਸ ਦੀ ਕਟੌਤੀ ਕੀਤੀ ਹੈ, ਅਤੇ ਵਿਆਜ਼ ਦਰਾਂ ਹੁਣ 3.25% ਤੱਕ ਪਹੁੰਚ ਗਿਆ ਹੈ।ਜੋ ਕਿ ਲਗਾਤਾਰ ਪੰਜਵੀਂ ਵਾਰ ਕੀਤੀ ਕਟੌਤੀ ਹੈ, ਕਿਉਂਕਿ ਦੇਸ਼ ਦੀ ਆਰਥਿਕ ਵਾਧੇ ਦੀ ਗਤੀ ਧੀਮੀ ਹੈ। ਗਵਰਨਰ ਟਿਫ਼ ਮੈਕਲਮ ਨੇ ਕਿਹਾ ਕਿ ਹੁਣ ਵਿੱਤੀ ਨੀਤੀ ਪ੍ਰਬੰਧਿਤ ਖੇਤਰ ਵਿੱਚ ਨਹੀਂ ਰਹੀ। ਘਟੀਆਂ ਵਿਆਜ ਦਰਾਂ ਕਰਕੇ ਗ੍ਰਾਹਕਾਂ ਦੁਆਰਾ ਕੀਤੇ ਖ਼ਰਚੇ ਅਤੇ ਹਾਊਸਿੰਗ ਐਕਟੀਵਿਟੀ ਵਿੱਚ ਵਾਧਾ ਹੋਇਆ ਹੈ, ਪਰ ਬੇਰੁਜ਼ਗਾਰੀ ਦਰ 6.8% ਤੱਕ ਵੱਧ ਗਈ ਹੈ, ਜਿਸ ਨਾਲ ਨੌਜਵਾਨਾਂ ਅਤੇ ਨਵੇਂ ਆਏ ਲੋਕਾਂ ਨੂੰ ਜ਼ਿਆਦਾ ਮਾਰ ਪਈ ਹੈ। slower population growth, ਸੰਭਾਵਿਤ ਅਮਰੀਕੀ ਟੈਰੀਫ਼, ਅਤੇ ਜੀਐਸਟੀ relief ਤੇ ਨਵੇਂ ਮੋਰਟਗੇਜ਼ ਨਿਯਮ ਜਿਹੀਆਂ ਕੇਂਦਰੀ ਸਰਕਾਰ ਦੀਆਂ ਨੀਤੀਆਂ ਨੇ ਆਰਥਿਕ ਦ੍ਰਿਸ਼ਟੀਕੋਣ ‘ਤੇ ਅਸਰ ਪਾਇਆ ਹੈ। ਮਿਹੰਗਾਈ 2% ਦੇ ਨੇੜੇ ਰਹਿਣ ਦੀ ਉਮੀਦ ਹੈ। ਅਗਲੀ ਵਿਆਜ ਦਰਾਂ ਦਾ ਐਲਾਨ 29 ਜਨਵਰੀ, 2025 ਨੂੰ ਹੋਵੇਗਾ।