ਕੈਨੇਡਾ: AI ਵੱਲੋਂ ਜਾਰੀ ਇੱਕ ਰਿਪੋਰਟ ‘ਚ ਭੋਜਨ ਸਮੱਗਰੀ ਨੂੰ ਲੈ ਕੇ ਸੂਚੀ ਸਾਂਝੀ ਕੀਤੀ ਗਈ ਹੈ,ਜਿਨ੍ਹਾਂ ਦੀ ਕੀਮਤ ਸਭ ਤੋਂ ਜ਼ਿਆਦਾ ਵਧਣ ਦੀ ਸੰਭਾਵਨਾ ਰਹੇਗੀ।
2025 ਦੀ ਫੂਡ ਪ੍ਰਾਈਸ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਕੁੱਲ ਮਿਲਾਕੇ ਭੋਜਨ ਦੀਆਂ ਕੀਮਤਾਂ ‘ਚ 3-5 ਫੀਸਦ ਦਾ ਵਾਧਾ ਹੋਵੇਗਾ।ਜਿਸਦਾ ਅਰਥ ਹੈ ਕਿ ਇੱਕ ਪਰਿਵਾਰ 2025 ‘ਚ $800 ਤੱਕ ਦਾ ਹੋਰ ਖਰਚਾ ਭੋਜਨ ਸਮੱਗਰੀ ‘ਤੇ ਕਰੇਗਾ।
ਮੀਟ ਦੀਆਂ ਕੀਮਤਾਂ ‘ਚ ਸਭ ਤੋਂ ਜ਼ਿਆਦਾ ਵਾਧਾ ਹੋਵੇਗਾ,ਜੋ ਕਿ 4-6 ਫੀਸਦ ਤੱਕ ਰਹਿ ਸਕਦਾ ਹੈ।ਉਸਤੋਂ ਬਾਅਦ ਸਬਜ਼ੀਆਂ ਅਤੇ ਰੇਸਤਰਾਂ ਦੇ ਖਾਣੇ ‘ਚ 3-5 ਫੀਸਦ ਤੱਕ ਦਾ ਵਾਧਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ।
ਜਿੱਥੇ 2024 ‘ਚ ਫੂਡ ਇਨਫਲੇਸ਼ਨ ਉਮੀਦ ਨਾਲੋਂ ਘੱਟ ਦੇਖੀ ਗਈ,ਓਥੇ ਹੀ ਅਗਲੇ ਸਾਲ ਕੀਮਤਾਂ ਜ਼ਿਆਦਾ ਹੋਣ ਦੀ ਉਮੀਦ ਪ੍ਰਗਟਾਈ ਗਈ ਹੈ।
ਬੇਕਰੀ ਆਈਟਮਾਂ ‘ਚ ਵੀ 2-4 ਫੀਸਦ ਤੱਕ ਦਾ ਵਾਧਾ ਹੋ ਸਕਦਾ ਹੈ।
ਸੀ-ਫੂਡ ਅਤੇ ਫ਼ਲਾਂ ਦੀਆਂ ਕੀਮਤਾਂ ‘ਚ 1-3 ਫੀਸਦ ਤੱਕ ਦਾ ਵਾਧਾ ਹੋ ਸਕਦਾ ਹੈ।