Skip to main content

ਸਰੀ:ਸਰੀ ਮੈਮੋਰੀਅਲ ਹਸਪਤਾਲ ਵਿੱਚ ਜਲਦ ਹੀ ਨਵਾਂ ਰੇਨਲ ਹੋਮੋਡਾਇਲਾਸਿਸ ਯੂਨਿਟ ਬਣਾਇਆ ਜਾਵੇਗਾ,ਜਿਸਦਾ ਅੱਜ ਅਧਿਕਾਰੀਆਂ ਵੱਲੋਂ ਐਲਾਨ ਕੀਤਾ ਗਿਆ ਹੈ।
ਇਸ ਯੂਨਿਟ ‘ਚ 21 ਡਾਇਲਾਸਿਸ ਸਟੇਸ਼ਨ ਮੌਜੂਦ ਹੋਣਗੇ,ਜਿਸ ਨਾਲ ਸੂਬੇ ਭਰ ‘ਚ 60 ਯੂਨਿਟ ਹੋ ਜਾਣਗੇ।
ਇਸ ਯੂਨਿਟ ਦੀ ਉਸਾਰੀ ਅਗਸਤ ਮਹੀਨੇ ‘ਚ ਸ਼ੁਰੂ ਹੋਵੇਗੀ ਅਤੇ ਸਾਲ 2025 ‘ਚ ਖੁੱਲਣ ਦੀ ਉਮੀਦ ਕੀਤੀ ਜਾ ਰਹੀ ਹੈ।
ਹੈਲਥ ਮਨਿਸਟਰ ਏਡਰੀਅਨ ਡਿਕਸ ਵੱਲੋਂ ਇਸ ਮੌਕੇ ਬੋਲਦੇ ਕਿਹਾ ਗਿਆ ਕਿ ਵਧ ਰਹੀ ਜਨਸੰਖਿਆ ਦੇ ਚਲਦੇ ਲੋਕਾਂ ਨੂੰ ਆਪਣੇ ਇਲਾਜ ਲਈ ਦੂਰ-ਦੁਰਾਡੇ ਦੇ ਡਾਇਲਾਸਿਸ ਕੇਂਦਰਾਂ ‘ਚ ਜਾਣਾ ਪੈਂਦਾ ਹੈ,ਪਰ ਇਸ ਉਸਾਰੀ ਨਾਲ ਲੋਕਾਂ ਨੂੰ ਅਸਾਨੀ ਹੋਵੇਗੀ।
ਇਸ ਨਵੀਂ ਉਸਾਰੀ ਉੱਪਰ $85 ਮਿਲੀਅਨ ਦਾ ਖ਼ਰਚਾ ਆਉਣ ਦਾ ਅੰਦਾਜ਼ਾ ਹੈ,ਜਿਸ ‘ਚੋਂ $84 ਮਿਲੀਅਨ ਸੂਬਾ ਸਰਕਾਰ ਵੱਲੋਂ ਦਿੱਤਾ ਜਾਵੇਗਾ ਅਤੇ $1 ਮਿਲੀਅਨ ਸਰੀ ਹਾਸਪੀਟਲ ਫਾਊਂਡੇਸ਼ਨ ਵੱਲੋਂ ਲਗਾਇਆ ਜਾਵੇਗਾ।

Leave a Reply

Close Menu