ਕੈਨੇਡਾ: ਸੈਂਡਵਿਚ ਚੇਨ ਸਬਵੇਅ (Subway) ਨੇ ਵੀਰਵਾਰ ਨੂੰ ਕਿਹਾ ਕਿ ਇਸਨੂੰ ਪ੍ਰਾਈਵੇਟ ਇਕੁਇਟੀ ਫਰਮ ਰੋਆਕ (Roark) ਕੈਪੀਟਲ ਨੂੰ ਵੇਚਿਆ ਜਾਵੇਗਾ।

ਹਾਲਾਂਕਿ ਇਸ ਡੀਲ ਦੀਆਂ ਸ਼ਰਤਾਂ ਨੂੰ ਲੈ ਕੇ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ।’ਦ ਵਾਲ ਸਟਰੀਟ ਜਨਰਲ’ ਮੁਤਾਬਕ ਰੋਆਕ ਦੁਆਰਾ ਸਬਵੇਅ ਨੂੰ $9.6 ਬਿਲੀਅਨ ਅਮਰੀਕੀ ਕਰੰਸੀ ਆਫਰ ਕੀਤੀ ਜਾ ਰਹੀ ਸੀ।

ਸਬਵੇਅ ਦੇ ਸੀ.ਈ.ਓ ਦਾ ਕਹਿਣਾ ਹੈ ਕਿ ਇਸ ਡੀਲ ਬ੍ਰਾਂਡ ਦੀ ਵੈਲਿਊ ਅਤੇ ਇਸਦੀ ਲਾਂਗ ਟਰਮ ਗ੍ਰੋਥ ਨੂੰ ਦਰਸਾਉਂਦੀ ਹੈ।

ਜ਼ਿਕਰਯੋਗ ਹੈ ਕਿ ਸਬਵੇਅ ਵੱਲੋਂ ਰੋਆਕ ਦੀ ਮਲਕੀਅਤ ਹੇਠ ਰੇਸਤਰਾਂ ਨੂੰ ਮੌਡਰਨ ਬਣਾਉਣ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਹੋਰ ਵਧੇਰੇ ਫੈਲਾਉਣ ਦੀ ਯੋਜਨਾ ਹੈ। 

ਦੱਸ ਦੇਈਏ ਕਿ ਸਬਵੇਅ ਇਸ ਦੀ ਪੇਰੇਂਟ ਫੈਮਿਲੀ ਦੁਆਰਾ 1965 ਵਿੱਚ ਖੋਲਿਆ ਗਿਆ ਸੀ, ਜੋ ਅਜੇ ਵੀ ਫਾਊਡਿੰਗ ਫੈਮਿਲੀ ਦੀ ਮਲਕੀਅਤ ਬਰਕਰਾਰ ਹੈ।

ਇਹ ਹੁਣ ਵਿਸ਼ਵ ਦੀ ਸਭ ਤੋਂ ਵੱਡੀਆਂ ਰੈਸਟੋਰੈਂਟ ਚੇਨਾਂ ਵਿੱਚੋਂ ਇਕੱ ਹੈ। ਜਿਸਦੇ ਸੌ ਤੋਂ ਵਧੇਰੇ ਦੇਸ਼ਾਂ ਵਿੱਚ 37,000 ਆਊਟਲੈਟਸ ਹਨ

 

Leave a Reply