Skip to main content

ਓਟਵਾ: ਸਰਵਿਸ ਕੈਨੇਡਾ ਇੱਕ ਨਵਾਂ ਗਾਰੰਟੀ ਦੇ ਰਹੀ ਹੈ:ਜੇ ਤੁਹਾਡਾ ਪਾਸਪੋਰਟ ਛੇ ਹਫ਼ਤੇ ਵਿੱਚ ਰਿਨਿਊ ਨਹੀਂ ਹੁੰਦਾ, ਤਾਂ ਤੁਹਾਨੂੰ ਪੂਰੀ ਫੀਸ ਵਾਪਸ ਕੀਤੀ ਜਾਵੇਗੀ। ਸਰਵਿਸ ਕੈਨੇਡਾ ਵੱਲੋਂ ਪਸਪੋਰਟ,ਫੈਡਰਲ ਬੇਨੇਫਿਟਸ ਅਤੇ ਸੋਸ਼ਲ ਇੰਸ਼ੂਰੈਂਸ ਨੰਬਰ ਪ੍ਰੋਗਰਾਮ ਲਈ ਵੇਟ ਟਾਈਮ ਘੱਟ ਕਰਨ ਦੀਆਂ ਉਮੀਦਾਂ ਹਨ। ਸਰਵਿਸ ਕੈਨੇਡਾ ਨੇ ਮਹਾਮਾਰੀ ਤੋਂ ਬਾਅਦ ਪਾਸਪੋਰਟਾਂ ਦੀ ਮੰਗ ਵਿੱਚ ਵਾਧਾ ਅਤੇ ਲੰਬੀ ਉਡੀਕ ਦੇ ਸਮੇਂ ਦਾ ਸਾਹਮਣਾ ਕੀਤਾ ਸੀ, ਪਰ ਹੁਣ ਉਨ੍ਹਾਂ ਨੇ ਪ੍ਰਕਿਰਿਆ ਨੂੰ ਤੇਜ਼ ਕਰਨ ਲਈ ਸਰੋਤਾਂ ‘ਚ ਵਾਧਾ ਕੀਤਾ ਹੈ ਅਤੇ ਡਿਜਿਟਲ ਸਰਵਿਸ ‘ਚ ਸੁਧਾਰ ਕੀਤਾ ਹੈ।
ਜ਼ਿਕਰਯੋਗ ਹੈ ਕਿ ਸਾਲ 2021-22 ‘ਚ ਸਰਵਿਸ ਕੈਨੇਡਾ ਨੇ 1.3 ਮਿਲੀਅਨ ਪਾਸਪੋਰਟ ਜਾਰੀ ਕੀਤੇ ਸਨ ਅਤੇ 2021-22 ‘ਚ ਇਹ ਗਿਣਤੀ 3 ਮਿਲੀਅਨ ਰਹੀ ਸੀ।
ਪਾਸਪੋਰਟ ਲਈ ਮੌਜੂਦਾ ਮਿਆਰੀ ਵੇਟ ਟਾਈਮ 20 ਬਿਜ਼ਨਸ ਦਿਨ ਹਨ। ਪਰ ਨਵੀਂ ਗਾਰੰਟੀ ਨਾਲ,ਬਿਨੈਕਾਰ ਨੂੰ ਪੂਰੀ ਫੀਸ ਵਾਪਸ ਕੀਤੀ ਜਾਵੇਗੀ ਜੇਕਰ f ਪਾਸਪੋਰਟ ਛੇ ਹਫ਼ਤੇ ਵਿੱਚ ਪ੍ਰਕਿਰਿਆ ਵਿੱਚ ਨਹੀਂ ਆਉਂਦਾ।

Leave a Reply