ਓਟਵਾ: ਓਟਵਾ ਵਿਖੇ ਸੈਨੇਟ ਵੱਲੋਂ ਉਸ ਸਰਕਾਰੀ ਬਿਲ ਨੂੰ ਬੀਤੇ ਕੱਲ੍ਹ ਪਾਸ ਕਰ ਦਿੱਤਾ ਗਿਆ ਹੈ,ਜੋ ਕਿ ਫੈਡਰਲ ਦੁਆਰਾ ਚਲਾਏ ਜਾ ਰਹੇ ਮਹਿਕਮੇ ‘ਚੋਂ ਹੜਤਾਲ ਦੌਰਾਨ ਕਰਮਚਾਰੀਆਂ ਦੀ ਥਾਂ ਨਵੇਂ ਕਰਮਚਾਰੀਆਂ ਦੀ ਭਰਤੀ ‘ਤੇ ਰੋਕ ਲਗਾਵੇਗਾ।
ਇਹ ਬਿਲ ਪਾਸ ਹੋਣ ਤੋਂ ਬਾਅਦ ਕਾਨੂੰਨ ਬਣ ਜਾਵੇਗਾ।
ਇਸ ਬਿਲ ਦੇ ਤਹਿਤ ਹੜਤਾਲ੍ਹ ਕਰਨ ਰਹੇ ਕਰਮਚਾਰੀਆਂ ਨੂੰ ਹਟਾ ਕੇ ਨਵੇਂ ਭਰਤੀ ਕਰਨ ਵਾਲੇ ਇੰਪਲੋਇਰ ਨੂੰ $100,000 ਦਾ ਜੁਰਮਾਨਾ ਅਦਾ ਕਰਨਾ ਪਵੇਗਾ।
ਓਧਰ ਕੈਨੇਡੀਅਨ ਚੈਂਬਰ ਆਫ ਕਾਮਰਸ ਦੁਆਰਾ ਚੇਤਾਵਨੀ ਜਾਰੀ ਕਰ ਕਿਹਾ ਗਿਆ ਹੈ ਕਿ ਇਹ ਬਿਲ ਛੋਟੇ ਕਰਮਚਾਰੀਆਂ ਅਤੇ ਪਰਿਵਾਰਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਜੋ ਕਿ ਫੈਡਰਲ ਅਧੀਨ ਆਉਂਦੇ ਮਹਿਕਮਿਆਂ ‘ਤੇ ਨਿਰਭਰ ਰਹਿੰਦੇ ਹਨ।
ਜ਼ਿਕਰਯੋਗ ਹੈ ਕਿ ਨਵੇਂ ਬਿਲ ਨੂੰ ਸ਼ਾਹੀ ਮਨਜ਼ੂਰੀ ਮਿਲਣ ਤੋਂ ਇੱਕ ਸਾਲ ਬਾਅਦ ਇਹ ਬਿਲ ਲਾਗੂ ਵੀ ਹੋ ਜਾਵੇਗਾ।