ਵੈਨਕੂਵਰ:ਰੌਜਰਜ਼ ਸ਼ੂਗਰ ਮਿੱਲ ਦੇ ਵਰਕਰਜ਼ ਲੰਘੇ 28 ਸਤੰਬਰ ਤੋਂ ਹੜਤਾਲ ‘ਤੇ ਹਨ ਅਤੇ 140 ਦਿਨਾਂ ਤੋਂ ਚੱਲੀ ਆ ਰਹੀ ਹੜਤਾਲ ਹੁਣ ਖ਼ਤਮ ਹੋਣ ਦੇ ਆਸਾਰ ਨਜ਼ਰ ਆ ਰਹੇ ਹਨ।
ਕਿਉਂਕਿ ਦੋਵੇਂ ਧਿਰਾਂ ਵਿਚਕਾਰ ਸਮਝੌਤਾ ਹੋਣ ਦੀ ਖ਼ਬਰ ਆ ਰਹੀ ਹੈ।
ਅੱਜ ਸਵੇਰੇ ਰੌਜਰਜ਼ ਸ਼ੂਗਰ ਦੁਆਰਾ ਜਾਰੀ ਸਟੇਟਮੈਂਟ ‘ਚ ਕਿਹਾ ਹੈ ਕਿ ਸਮਝੌਤਾ ਪ੍ਰਵਾਨਗੀ ਅਧੀਨ ਹੈ ਅਤੇ ਆਉਣ ਵਾਲੇ ਹਫ਼ਤੇ ‘ਚ ਪ੍ਰਾਈਵੇਟ ਵਰਕਰਜ਼ ਆਫ਼ ਕੈਨੇਡਾ ਦੇ ਸਥਾਨਕ 8 ਮੈਂਬਰ ਵੋਟ ਪਾਉਣ ਦੀ ਲੋੜ ਹੋਵੇਗੀ।
ਇਸ ਸਮਝੌਤੇ ਨੂੰ ਲੈ ਕੇ ਅਜੇ ਜ਼ਿਆਦਾ ਵੇਰਵੇ ਸਾਂਝੇ ਨਹੀਂ ਕੀਤੇ ਗਏ।
ਜ਼ਿਕਰਯੋਗ ਹੈ ਕਿ ਰੌਜਰਜ਼ ਸ਼ੂਗਰ ਰਿਫਾਈਨਰੀ ਵੈਨਕੂਵਰ ਦੀਆਂ ਤਿੰਨ ‘ਚੋਂ ਇੱਕ ਵੱਡੀ ਸ਼ੂਗਰ ਰੀਫਾਈਨਰੀ ਹੈ ਜੋ ਕੇਨ ਸ਼ੂਗਰ ਇੰਮਪੋਰਟ ਕਰਦੀ ਹੈ।
ਕਾਮਿਆਂ ਵੱਲੋਂ ਕੰਮ ਦੀਆਂ ਸਥਿਤੀਆਂ ਅਤੇ ਤਨਖਾਹਾਂ ਨੂੰ ਲੈ ਕੇ ਹੜਤਾਲ ਕੀਤੀ ਗਈ ਸੀ।