ਰਿਚਮੰਡ: ਰਿਚਮੰਡ ਦੇ ਮੇਅਰ ਮਲਕਮ ਬ੍ਰੋਡੀ ਬੀ.ਸੀ. ਦੇ ਸਭ ਤੋਂ ਵਧੇਰੇ ਤਨਖਾਹ ਵਾਲੇ ਅਧਿਕਾਰੀਆਂ ਵਿੱਚੋਂ ਇੱਕ ਹਨ, ਜਿਨ੍ਹਾਂ ਨੇ 2023 ਵਿੱਚ 362,000 ਡਾਲਰ ਤੋਂ ਜ਼ਿਆਦਾ ਕਮਾਇਆ। ਇਸ ਵਿੱਚ ਉਨ੍ਹਾਂ ਦੀ ਮੇਅਰਲ ਤਨਖਾਹ,ਲਾਭ ਅਤੇ ਮੈਟਰੋ ਵੈਂਕੂਵਰ, ਟ੍ਰਾਂਸਲਿੰਕ ਅਤੇ ਮਿਉਂਸੀਪਲ ਫਾਈਨੈਂਸ ਅਥਾਰਟੀ (MFA) ਤੋਂ ਮਿਲੇ ਪੈਸੇ ਸ਼ਾਮਿਲ ਹਨ। ਇਹ ਰਾਸ਼ੀ ਪਹਿਲਾਂ ਦਿੱਤੇ ਗਏ ਰਿਪੋਰਟ ਤੋਂ ਕਾਫੀ ਜ਼ਿਆਦਾ ਹੈ। ਕੁਝ ਕਮਿਊਨਿਟੀ ਮੈਂਬਰਾਂ ਨੂੰ ਇਨ੍ਹਾਂ ਅੰਕੜਿਆਂ ‘ਤੇ ਹੈਰਾਨੀ ਪ੍ਰਗਟਾਅ ਰਹੇ ਹਨ ਅਤੇ ਹੁਣ ਉਹ ਚੁਣੇ ਹੋਏ ਅਧਿਕਾਰੀਆਂ ਦੀਆਂ ਤਨਖਾਹਾਂ ‘ਚ ਪਾਰਦਰਸ਼ਤਾ ਲਈ ਦਬਾਅ ਬਣਾ ਰਹੇ ਹਨ। ਖੇਤਰ ਦੇ ਹੋਰ ਮੇਅਰਾਂ ਨੇ ਵੀ ਉੱਚੀਆਂ ਤਨਖਾਹਾਂ ਲਈਆਂ ਹਨ। ਨਿਊ ਵੈਸਟਮਿੰਸਟਰ ਕੌਂਸਲਰ ਡੈਨੀਅਲ ਫੋਂਟੇਨ ਨੇ ਇਕ ਸੁਚੱਜੀ ਆਰਥਿਕ ਰਿਪੋਰਟ ਦੀ ਮੰਗ ਕੀਤੀ ਹੈ ਜਿਸ ਨਾਲ ਇਹ ਸਾਰੇ ਅੰਕੜੇ ਪਬਲਿਕ ਲਈ ਸੌਖੇ ਹੋਣਗੇ, ਅਤੇ ਵੈਨਕੂਵਰ ਦੇ ਮੇਅਰ ਕੇਨ ਸਿਮ ਇਸ ਵਿਚਾਰ ਲਈ ਸਮਰਥਨ ਕਰਦੇ ਹਨ।