ਮੈਟਰੋ ਵੈਂਕੂਵਰ : ਕੈਨੇਡਾ ਮੌਰਗੇਜ ਐਂਡ ਹਾਊਸਿੰਗ ਕਾਰਪੋਰੇਸ਼ਨ ਮੁਤਾਬਕ, ਮੈਟਰੋ ਵੈਂਕੂਵਰ ਦੀ ਰੈਂਟਲ ਮਾਰਕੀਟ ਵਿੱਚ ਆਉਣ ਵਾਲੇ ਸਾਲਾਂ ਵਿੱਚ ਖਾਲੀ ਘਰਾਂ ਦੀ ਦਰ ਵਧੇਗੀ ਪਰ ਇਸਦੇ ਬਾਵਜੂਦ ਕਿਰਾਏ ‘ਚ ਵਾਧਾ ਹੋਵੇਗਾ। 2027 ਤੱਕ ਖਾਲੀ ਘਰਾਂ ਦੀ ਦਰ 2.9% ਹੋਣ ਦੀ ਉਮੀਦ ਹੈ, ਪਰ ਦੋ-ਕਮਰੇ ਵਾਲੇ ਘਰ ਦਾ ਔਸਤ ਕਿਰਾਇਆ $2,758 ਤੱਕ ਪਹੁੰਚ ਸਕਦਾ ਹੈ। ਹੋਰ ਨਵੇਂ ਰੈਂਟਲ ਯੂਨਿਟ ਬਣ ਰਹੇ ਹਨ, ਪਰ ਇਹ ਮਹਿੰਗੇ ਹੋਣਗੇ। ਸਰਕਾਰੀ ਇਮੀਗ੍ਰੇਸ਼ਨ ਕਟੌਤੀ ਨਾਲ ਰੈਂਟ ਦੀ ਮੰਗ ਘਟ ਸਕਦੀ ਹੈ, ਜੋ ਕਿ ਕਿਰਾਏ ਦੀ ਪਹੁੰਚਯੋਗਤਾ ਵਿੱਚ ਸੁਧਾਰ ਕਰੇਗੀ। ਕੁਝ ਮਕਾਨ ਮਾਲਕ ਹੁਣ ਤੋਂ ਹੀ ਛੂਟ ਦੇ ਰਹੇ ਹਨ। ਉਥੇ ਹੀ,ਅਮਰੀਕਾ ਦੇ ਟੈਰੀਫ਼ ਖ਼ਤਰੇ ਨਾਲ ਅਰਥ-ਵਿਵਸਥਾ ਦਾ ਨੁਕਸਾਨ ਹੋਣ ਦਾ ਡਰ ਵੀ ਹੈ, ਜੋ ਕਿ ਰੀਅਲ ਐਸਟੇਟ ਅਤੇ ਰੈਂਟਲ ਮਾਰਕੀਟ ਨੂੰ ਪ੍ਰਭਾਵਿਤ ਕਰ ਸਕਦਾ ਹੈ।