Skip to main content

ਮੈਟਰੋ ਵੈਨਕੂਵਰ:ਮੈਟਰੋ ਵੈਨਕੂਵਰ ਵਿੱਚ ਘਰ ਕਿਰਾਏ ‘ਤੇ ਲੈਣਾ ਅਜੇ ਵੀ ਕਨੇਡਾ ਵਿੱਚ ਸਭ ਤੋਂ ਮਹਿੰਗਾ ਹੈ, ਪਰ ਹੁਣ ਸਥਿਤੀ ਵਿੱਚ ਬਦਲਾਅ ਆ ਰਿਹਾ ਹੈ। ਕਿਰਾਏ ਦੀਆਂ ਕੀਮਤਾਂ ਪਿਛਲੇ ਸਾਲਾਂ ਨਾਲੋਂ ਜਿਆਦਾ ਨਹੀਂ ਵਧੀਆਂ। ਇਸ ਦੇ ਮੁੱਖ ਕਾਰਨਾਂ ਵਿੱਚੋਂ ਇੱਕ ਹੈ ਕਿ ਬ੍ਰਿਟਿਸ਼ ਕੋਲੰਬੀਆ ਵਿੱਚ ਘੱਟ ਲੋਕ ਆ ਰਹੇ ਹਨ ਅਤੇ ਨਵੇਂ ਘਰਾਂ ਦੇ ਨਿਰਮਾਣ ‘ਚ ਵੀ ਵਾਧਾ ਹੋਇਆ ਹੈ। ਫਰਵਰੀ 2024 ਵਿੱਚ ਵਨ-ਬੈੱਡਰੂਮ ਦਾ ਰੈਂਟ 2,659 ਡਾਲਰ ਸੀ, ਜੋ ਕਿ ਦਿਸੰਬਰ 2024 ਵਿੱਚ 2,490 ਡਾਲਰ ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਵੈਨਕੂਵਰ ‘ਚ 2024 ਦੇ ਰੈਂਟ ਦੀਆਂ ਕੀਮਤਾਂ ‘ਵਿੱਚ ਗਿਰਾਵਟ ਆਉਣੀ ਸ਼ੁਰੂ ਹੋਈ ਸੀ। ਪਹਿਲੀ ਤਿਮਾਹੀ ਦੇ ਮੁਕਾਬਲੇ ਦੂਜੀ ਤਿਮਾਹੀ ‘ਚ 5 ਫ਼ੀਸਦ ਗਿਰਾਵਟ ਦਰਜ ਕੀਤੀ ਗਈ। ਪਿਛਲੇ 14 ਸਾਲ ਦੇ ਵਕਫ਼ੇ ‘ਚ ਯੂਨਿਟ ਦੇ ਅਧਾਰ ‘ਤੇ ਰੈਂਟ ‘ਚ ਕਮੀ ਆਈ ਹੈ। ਜਿੱਥੇ 2023 ‘ਚ 15% ਪ੍ਰਵਾਸੀ ਬ੍ਰਿਟਿਸ਼ ਕੋਲੰਬੀਆ ਸੂਬੇ ‘ਚ ਸੈੱਟ ਹੋਏ,ਓਥੇ ਹੀ 2024 ‘ਚ ਇਹ ਦਰ 13 ਫ਼ੀਸਦ ਤੱਕ ਘੱਟ ਹੋ ਗਈ।

Leave a Reply