Skip to main content

ਵੈਨਕੂਵਰ: ਤਾਜ਼ਾ ਅੰਕੜਿਆਂ ਮੁਤਾਬਕ ਨਵੰਬਰ ਮਹੀਨੇ ‘ਚ ਕੈਨੇਡਾ ‘ਚ ਰੈਂਟਲ ਯੂਨਿਟ ਦੀ ਕੀਮਤ $2000 ਰਹੀ ਹੈ,ਜੋ ਕਿ ਪਿਛਲੇ ਸਾਲ ਦੇ ਮੁਕਾਬਲੇ 8.4 ਫੀਸਦ ਦਾ ਵਾਧਾ ਦਰਸਾ ਰਿਹਾ ਹੈ।
ਰੈਂਟਲਜ਼ ਡਾਟ ਸੀ.ਏ. ਦੀ ਰਿਪੋਰਟ ਦੱਸਦੀ ਹੈ ਕਿ ਕੈਨੇਡਾ ਦੇ ਸਭ ਤੋਂ ਮਹਿੰਗੇ ਸ਼ਹਿਰਾਂ ਵਿੱਚ ਰੈਂਟ ‘ਚ ਕਮੀ ਦਰਜ ਕੀਤੀ ਗਈ ਹੈ।
ਵੈਨਕੂਵਰ (Vancouver) ‘ਚ ਜਿੱਥੇ ਰੈਂਟ ‘ਚ ਮਹਿਜ਼ 0.7% ਦਾ ਵਾਧਾ ਵੇਖਣ ਨੂੰ ਮਿਲਿਆ,ਓਥੇ ਹੀ ਟੋਰਾਂਟੋ (Toronto)  ‘ਚ 2.4% ਦੀ ਗਿਰਾਵਟ ਦਰਜ ਕੀਤੀ ਗਈ ਹੈ।
ਓਥੇ ਹੀ ਕੈਨੇਡਾ ‘ਚ ਔਸਤਨ ਰੈਂਟ $2174 ਰਿਹਾ ਜੋ ਕਿ ਮਹੀਨੇ-ਦਰ-ਮਹੀਨੇ ਦਾ 0.2% ਦੀ ਕਮੀ ਦਰਸਾ ਰਿਹਾ ਹੈ।

Leave a Reply