Skip to main content

ਓਟਵਾ:ਕੈਨੇਡੀਅਨ ਕੰਜ਼ਿਊਮਰ ਕਾਰਬਨ ਪ੍ਰਾਈਸ ਹਟਾਉਣ ਦਾ ਫਰਕ ਤੁਰੰਤ ਮਹਿਸੂਸ ਕਰਨਗੇ, ਜਿਸ ਨਾਲ ਗੈਸ ਦੀ ਕੀਮਤ ਵਿੱਚ ਲਗਭਗ 18 ਸੈਂਟ ਪ੍ਰਤੀ ਲੀਟਰ ਦੀ ਕਮੀ ਆਵੇਗੀ। ਹਾਲਾਂਕਿ ਹੋਰ ਸਾਮਾਨ ਦੀ ਕੀਮਤ ਵਿੱਚ ਇਹ ਫਰਕ ਕੁਝ ਸਮੇਂ ਬਾਅਦ ਹੀ ਦਿਖਾਈ ਦੇਵੇਗਾ। ਫੈਡਰਲ ਸਰਕਾਰ ਦਾ ਕਾਰਬਨ ਕੀਮਤ ਨੂੰ ਖਤਮ ਕਰਨ ਦਾ ਫੈਸਲਾ ਮੁਲਕ ਵਿੱਚ ਮਹਿੰਗਾਈ ਨੂੰ ਘਟਾ ਦੇਵੇਗਾ, ਜਿਸ ਨਾਲ ਡੈਸਜਾਰਡਿਨ ਦੇ ਅਨੁਸਾਰ ਅਪ੍ਰੈਲ ਤੱਕ 0.7% ਦੀ ਕਮੀ ਹੋਵੇਗੀ। ਇਸ ਨਾਲ ਬੈਂਕ ਆਫ ਕੈਨੇਡਾ ਨੂੰ ਵਿਆਜ ਦਰਾਂ ਨੂੰ ਘਟਾਉਣ ਅਤੇ ਅਮਰੀਕਾ ਨਾਲ ਹੋ ਰਹੇ ਵਪਾਰ ਯੁੱਧ ਵਿੱਚ ਆਰਥਿਕਤਾ ਦੀ ਸਹਾਇਤਾ ਕਰਨ ਲਈ ਥੋੜਾ ਹੋਰ ਸਮਾਂ ਮਿਲੇਗਾ। ਰਿਪੋਰਟ ਅਨੁਸਾਰ, ਭੋਜਨ ਦੀਆਂ ਕੀਮਤਾਂ, ਟ੍ਰਾਂਸਪੋਰਟੇਸ਼ਨ ਖ਼ਰਚੇ ਘਟਣ ਕਾਰਨ ਹੌਲੀ-ਹੌਲੀ ਘਟਣਗੀਆਂ,ਪਰ ਦੁਨੀਆ ਭਰ ਦੀਆਂ ਗੈਸ ਕੀਮਤਾਂ ਅਤੇ ਟ੍ਰੇਡ ਟੈਰੀਫ਼ਾਂ ਜਿਹੇ ਕਾਰਕ ਲੰਬੇ ਸਮੇਂ ਵਿੱਚ ਇਹ ਬਚਤ ਘਟਾ ਸਕਦੇ ਹਨ।

Leave a Reply