ਬ੍ਰਿਟਿਸ਼ ਕੋਲੰਬੀਆ : ਬੀ ਸੀ ਦੇ ਫੂਡ ਬੈਂਕ ਇਸ ਸਮੇਂ ਸੰਕਟ ਭਰੀ ਸਥਿਤੀ ਦਾ ਸਾਹਮਣਾ ਕਰ ਰਹੇ ਹਨ। ਸਾਲ 2024 ਵਿੱਚ ਫੂਡ ਬੈਂਕ ‘ਤੇ ਨਿਰਭਰ ਕਰਨ ਵਾਲਿਆਂ ਦੀ ਗਿਣਤੀ ਵਿੱਚ ਰਿਕਾਰਡ-ਤੋੜ ਵਾਧਾ ਦੇਖਿਆ ਜਾ ਰਿਹਾ ਹੈ। ਫ਼ੂਡ ਬੈਂਕਸ ਬੀ.ਸੀ. ਤੋਂ ਡੈਨ ਹੁਆਂਗ-ਟੇਲਰ ਦੁਆਰਾ ਰਿਪੋਰਟ ਸਾਂਝੀ ਕੀਤੀ ਗਈ ਹੈ ਕਿ ਇਸ ਸਾਲ ਦੇ ਸ਼ੁਰੂ ਵਿੱਚ ਇੱਕ ਮਹੀਨੇ ਵਿੱਚ 100,000 ਲੋਕਾਂ ਵੱਲੋਂ ਫੂਡ ਬੈਂਕ ਵਿਜ਼ਿਟ ਕੀਤੇ ਗਏ, ਜੋ ਕਿ ਇਸ ਸੰਸਥਾ ਦੇ ਸ਼ੁਰੂ ਹੋਣ ਤੋਂ ਬਾਅਦ ਦੀ ਸਭ ਤੋਂ ਵੱਡੀ ਗਿਣਤੀ ਰਹੀ ਹੈ। 2019 ਤੋਂ 2024 ਤੱਕ ਲੋਕਾਂ ਦੀ ਦਰ ਵਿੱਚ 81% ਦਾ ਵਾਧਾ ਹੋਇਆ ਹੈ, ਅਤੇ ਇਸਦਾ ਕਾਰਨ ਭੋਜਨ ਦੀਆਂ ਉੱਚੀਆਂ ਕੀਮਤਾਂ, ਘੱਟ ਵੇਤਨ, ਅਤੇ ਮਹਿੰਗੀ ਰਿਹਾਇਸ਼ ਦੱਸਿਆ ਜਾ ਰਿਹਾ ਹੈ। ਰਿਪੋਰਟ ਮੁਤਾਬਕ ਵਰਕਿੰਗ ਪ੍ਰੋਫੈਸ਼ਨਲ, ਇਮੀਗਰੈਂਟ, ਰਫਿਊਜ਼ੀ ਅਤੇ ਵਿਦਿਆਰਥੀ ਫੂਡ ਬੈਂਕ ‘ਤੇ ਜ਼ਿਆਦਾ ਨਿਰਭਰ ਕਰਦੇ ਹਨ। ਦਾਨ ਘਟਣ ਦੇ ਚਲਦੇ ਇਸ ਸਥਿਤੀ ਨੂੰ ਹੋਰ ਵੀ ਚੁਣੌਤੀਪੂਰਨ ਹੋਈ ਹੈ। ਹੁਆਂਗ-ਟੇਲਰ ਵੱਲੋਂ ਤਨਖਾਹ ਵਧਾਉਣ ਅਤੇ ਕਿਫਾਇਤੀ ਰਿਹਾਇਸ਼ ਨੂੰ ਬਿਹਤਰ ਬਣਾਉਣ ਲਈ ਸਰਕਾਰੀ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।